ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਦੇ ਕਰੋ ਦਰਸ਼ਨ, ਜਾਣੋ ਪੂਰਾ ਇਤਿਹਾਸ

shastar

1/14
ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਪਹੁੰਚੀਆਂ। ਇਸ ਮੌਕੇ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਨੂੰ ਗੁਰੂ ਸਾਹਿਬ ਦੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਗਏ। ਅਗਲੀਆਂ ਸਲਾਈਡਸ 'ਚ ਤੁਸੀਂ ਵੀ ਕਰੋ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸ਼ਸਤਰਾਂ ਦੇ ਦਰਸ਼ਨ।
2/14
ਦੋ ਧਾਰੀ ਫੌਲਾਦੀ ਖੰਡਾ- ਜਿਸ ਨਾਲ 1699 ਈ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ।
3/14
ਕਟਾਰ - ਦਸਮ ਪਾਤਸ਼ਾਹ ਦੇ ਕਮਰਕੱਸੇ ਦਾ ਸ਼ਸਤਰ।
4/14
ਸੈਫ - ਮੁਸਲਮਾਨਾਂ ਦਾ ਪੈਗ਼ੰਬਰੀ ਸ਼ਸਤਰ 1400 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਬਹਾਦਰ ਸ਼ਾਹ ਨੇ ਆਪਣੀ ਤਾਜਪੋਸ਼ੀ ਦੇ ਸਮੇਂ ਗੁਰੂ ਗੋਬਿੰਦ ਸਿੰਘ ਨੂੰ ਆਗਰੇ ਦੇ ਕਿਲੇ 'ਚ ਭੇਟ ਕੀਤਾ ਸੀ।
5/14
ਇੰਗਲੈਂਡ ਤੋਂ ਲਿਆਂਦੇ ਗਏ ਸ਼ਸਤਰ - ਸ਼ਮਸ਼ੀਰੇ ਤੇਗ ਤੇ ਦਾਹੇ ਆਹਨੀ - ਸਤਿਗੁਰ ਸਾਹਿਬ ਦੇ ਕਮਰਕੱਸੇ ਦੇ ਸ਼ਸਤਰ।
6/14
ਭਾਲਾ - ਦਸਮ ਪਾਤਸ਼ਾਹ ਦਾ ਪਾਵਨ ਸ਼ਸਤਰ। 
7/14
ਬੰਦੂਕ - ਲਾਹੌਰ ਦੇ ਕਿਸੇ ਗੁਰਮੁੱਖ ਪਿਆਰੇ ਨੇ ਦਸਮ ਪਾਤਸ਼ਾਹ ਨੂੰ ਭੇਟਾ ਕੀਤੀ ਸੀ।
8/14
ਤੇਗਾ - ਗੁਰੂ ਹਰਿਗੋਬਿੰਦ ਸਾਹਿਬ ਦਾ ਪਾਵਨ ਸ਼ਸਤਰ ਜਿਸ ਨਾਲ 4 ਜੰਗਾਂ ਲੜੀਆਂ ਗਈਆਂ।
9/14
ਚੱਕਰ ਤੇ ਢਾਲ - ਦਸਤਾਰ 'ਤੇ ਸਜਾਉਣ ਵਾਲਾ ਚੱਕਰ ਤੇ ਗੁਰੂ ਸਾਹਿਬ ਦੇ ਕਰ ਕਮਲਾ ਦੀ ਢਾਲ।
10/14
ਗੁਰੂ ਗੋਬਿੰਦ ਸਿੰਘ ਜੀ ਦੇ ਗਾਤਰੇ ਦੀ ਕਿਰਪਾਨ।
11/14
ਤੇਗ - ਗੁਰੂ ਤੇਗ ਬਹਾਦਰ ਜੀ ਦਾ ਪਾਵਨ ਸ਼ਸਤਰ।
12/14
ਨਾਗਣੀ ਬਰਛਾ - ਜਿਸ ਨਾਲ ਭਾਈ ਬਚਿੱਤਰ ਸਿੰਘ ਨੇ ਲੋਹਗੜ੍ਹ ਦੇ ਕਿਲ੍ਹੇ 'ਚ ਖੂਨੀ ਹਾਥੀ ਦਾ ਮੁਕਾਬਲਾ ਕੀਤਾ ਸੀ।
13/14
ਕਰਪਾ ਬਰਛਾ - ਜਿਸ ਨਾਲ ਦਸਮ ਪਾਤਸ਼ਾਹ ਨੇ ਤ੍ਰਿਬੈਣੀ 'ਚੋਂ ਜਲ ਪ੍ਰਗਟ ਕੀਤਾ। ਇਸੇ ਬਰਛੇ 'ਤੇ ਹੀ ਰਾਜੇ ਕੇਸਰੀ ਚੰਦ ਦਾ ਸਿਰ ਵੱਡ ਕੇ ਨੋਕ 'ਤੇ ਟੰਗ ਕੇ ਭਾਈ ਉਦੈ ਸਿੰਘ ਨੇ ਦਸਮ ਪਾਤਸ਼ਾਹ ਦੇ ਚਰਨਾਂ 'ਚ ਭੇਟ ਕੀਤਾ ਸੀ।
14/14
ਦਸਮ ਪਾਤਸ਼ਾਹ ਦੇ ਕਰ ਕਮਲਾ ਦੀ ਕਿਰਪਾਨ।
Sponsored Links by Taboola