ਆਖ਼ਰੀ ਸਮੇਂ `ਚ ਪੈਸੇ-ਪੈਸੇ ਲਈ ਮੋਹਤਾਜ ਹੋ ਗਏ ਸੀ ਇਹ ਫ਼ਿਲਮ ਸਟਾਰ, ਮਿਲੀ ਸੀ ਦਰਦਨਾਕ ਮੌਤ

ਆਖ਼ਰੀ ਸਮੇਂ `ਚ ਪੈਸੇ-ਪੈਸੇ ਲਈ ਮੋਹਤਾਜ ਹੋ ਗਏ ਸੀ ਇਹ ਫ਼ਿਲਮ ਸਟਾਰ, ਮਿਲੀ ਸੀ ਦਰਦਨਾਕ ਮੌਤ

1/9
Celebs who death Penniless: ਅੱਜ ਅਸੀਂ ਕੁਝ ਅਜਿਹੇ ਸਿਤਾਰਿਆਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਨੇ ਫਿਲਮਾਂ 'ਚ ਤਾਂ ਖੂਬ ਨਾਮ ਕਮਾਇਆ, ਪਰ ਉਨ੍ਹਾਂ ਦਾ ਆਖਰੀ ਸਮਾਂ ਵਿੱਤੀ ਸੰਕਟ 'ਚ ਗੁਜ਼ਰਿਆ।
2/9
ਭਗਵਾਨ ਦਾਦਾ ਪਹਿਲੇ ਨੰਬਰ 'ਤੇ ਹਨ। ਭਗਵਾਨ ਦਾਦਾ ਦੇ ਨਾਂ ਨਾਲ ਮਸ਼ਹੂਰ ਇਸ ਨਿਰਦੇਸ਼ਕ ਨੇ ਫਿਲਮ 'ਕ੍ਰਿਮੀਨਲ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਅਤੇ ਗੀਤਾ ਬਾਲੀ ਨਾਲ 'ਅਲਬੇਲਾ' ਵਰਗੀਆਂ ਹਿੱਟ ਫਿਲਮਾਂ ਦਿੱਤੀਆਂ।ਉਨ੍ਹਾਂ ਦੀ ਜ਼ਿੰਦਗੀ 'ਚ ਬੁਰਾ ਦੌਰ ਉਦੋਂ ਆਇਆ ਜਦੋਂ ਉਨ੍ਹਾਂ ਨੇ 'ਝਮੇਲਾ' ਅਤੇ 'ਅਲਬੇਲਾ' ਵਰਗੀਆਂ ਫਿਲਮਾਂ ਕੀਤੀਆਂ।
3/9
ਦੂਜੇ ਨੰਬਰ ਹੈ ਮੀਨਾ ਕੁਮਾਰੀ। ਛੇ ਸਾਲ ਦੀ ਉਮਰ `ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮੀਨਾ ਕੁਮਾਰੀ ਦੀ ਲਾਈਫ਼ ਦੂਰੋਂ ਜਿੰਨੀਂ ਖੂਬਸੂਰਤ ਤੇ ਪਰਫ਼ੈਕਟ ਲਗਦੀ ਸੀ, ਉਨ੍ਹਾਂ ਦੀ ਉਹ ਅੰਦਰੋਂ ਟੁੱਟੀ ਹੋਈ ਸੀ।
4/9
ਸ਼ਰਾਬ ਦੀ ਲਤ ਨੇ ਨਾ ਸਿਰਫ਼ ਮੀਨਾ ਕੁਮਾਰੀ ਦੇ ਲੀਵਰ ਨੂੰ ਨੁਕਸਾਨ ਪਹੁੰਚਾਇਆ ਸਗੋਂ ਪਤੀ ਕਮਲ ਅਮਰੋਹੀ ਨਾਲ ਰਿਸ਼ਤਾ ਵੀ ਵਿਗਾੜ ਦਿੱਤਾ। ਖਬਰਾਂ ਮੁਤਾਬਕ ਆਪਣੇ ਆਖਰੀ ਦਿਨਾਂ 'ਚ ਮੀਨਾ ਕੁਮਾਰੀ ਕੋਲ ਇਲਾਜ ਲਈ ਪੈਸੇ ਵੀ ਨਹੀਂ ਬਚੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।
5/9
ਤੀਜੇ ਨੰਬਰ 'ਤੇ ਏ.ਕੇ. ਹੰਗਲ।`ਇਤਨਾ ਸੰਨਾਟਾ ਕਿਉਂ ਹੈ ਭਾਈ` ਡਾਇਲੌਗ ਅੱਜ ਵੀ ਲੋਕਾਂ ਨੂੰ ਯਾਦ ਹੈ।ਸ਼ੋਲੇ ਫ਼ਿਲਮ `ਚ ਏਕੇ ਹੰਗਲ ਦੇ ਇਸ ਡਾਇਲੌਗ ਨੇ ਉਨ੍ਹਾਂ ਨੂੰ ਘਰ ਘਰ ਮਸ਼ਹੂਰ ਬਣਾ ਦਿਤਾ।ਹੰਗਲ ਦੀ ਬੁਢਾਪੇ 'ਚ ਆਰਥਿਕ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਨ੍ਹਾਂ ਕੋਲ ਆਪਣਾ ਇਲਾਜ ਕਰਵਾਉਣ ਲਈ ਵੀ ਪੈਸੇ ਨਹੀਂ ਸਨ।ਪਿਛਲੇ ਦਿਨਾਂ 'ਚ ਅਮਿਤਾਭ ਬੱਚਨ ਨੇ ਉਨ੍ਹਾਂ ਦੇ ਇਲਾਜ ਲਈ 20 ਲੱਖ ਰੁਪਏ ਦਿੱਤੇ ਸਨ।
6/9
ਪਰਵੀਨ ਬਾਬੀ ਚੌਥੇ ਨੰਬਰ 'ਤੇ ਹੈ। 'ਦੀਵਾਰ', 'ਨਮਕ ਹਲਾਲ', 'ਅਮਰ ਅਕਬਰ ਐਂਥਨੀ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕਰ ਚੁੱਕੀ ਪਰਵੀਨ ਆਪਣੇ ਆਖਰੀ ਦਿਨਾਂ 'ਚ ਦਿਮਾਗ਼ੀ ਬੀਮਾਰੀ ਨਾਲ ਜੂਝ ਰਹੀ ਸੀ।
7/9
ਉਹ ਇਕੱਲੀ ਰਹਿੰਦੀ ਸੀ। ਸਾਲ 2005 ਵਿੱਚ, ਅਦਾਕਾਰਾ ਆਪਣੇ ਅਪਾਰਟਮੈਂਟ ਵਿੱਚ ਮ੍ਰਿਤ ਪਾਈ ਗਈ ਸੀ। ਖਬਰਾਂ ਮੁਤਾਬਕ ਉਸ ਦੇ ਖਾਤੇ 'ਚ ਇਕ ਰੁਪਿਆ ਵੀ ਨਹੀਂ ਸੀ।
8/9
ਭਾਰਤ ਭੂਸ਼ਣ ਪੰਜਵੇਂ ਨੰਬਰ 'ਤੇ ਹਨ। ਕਾਲੀਦਾਸ, ਤਾਨਸੇਨ, ਕਬੀਰ ਅਤੇ ਮਿਰਜ਼ਾ ਗਾਲਿਬ ਵਰਗੇ ਕਿਰਦਾਰਾਂ ਨੂੰ ਆਪਣੀ ਅਦਾਕਾਰੀ ਨਾਲ ਨਵੀਂ ਸ਼ੈਲੀ ਦੇਣ ਵਾਲੇ ਭਾਰਤ ਭੂਸ਼ਣ ਦਾ ਪਤਨ ਉਦੋਂ ਹੋਇਆ ਜਦੋਂ ਉਹ ਜੂਏ ਦਾ ਆਦੀ ਹੋ ਗਿਆ।
9/9
ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਅਦਾਕਾਰ ਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਛੋਟੀਆਂ-ਛੋਟੀਆਂ ਭੂਮਿਕਾਵਾਂ ਕਰਨੀਆਂ ਪਈਆਂ।
Sponsored Links by Taboola