ਨਮ ਅੱਖਾਂ ਨਾਲ ਦਿੱਤੀ ਜਾਰਜ ਫਲਾਇਡ ਨੂੰ ਅੰਤਿਮ ਵਿਦਾਈ, ਮਾਂ ਦੀ ਕਬਰ ਨਾਲ ਕੀਤਾ ਦਫਨ
1/8
2/8
3/8
ਉਸ ਦੀ ਮੌਤ ਦੇ ਬਾਅਦ ਤੋਂ ਹੀ ਅਮਰੀਕਾ ਸਮੇਤ ਦੁਨੀਆ ਦੇ ਕਈ ਸ਼ਹਿਰਾਂ ਵਿੱਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਲੋਕ ਨਸਲਵਾਦ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਮਿਨੀਏਪੋਲਿਸ ਦੇ ਚਾਰ ਪੁਲਿਸ ਮੁਲਾਜ਼ਮ ਜਾਰਜ ਦੀ ਮੌਤ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਗਏ ਹਨ।
4/8
ਇਸ ਦੌਰਾਨ ਰੋਕਸ ਵਾਸ਼ਿੰਗਟਨ ਜਾਰਜ ਫਲਾਇਡ ਦੀ ਛੋਟੀ ਧੀ ਨਾਲ ਰੋਂਦੀ ਦਿਖਾਈ ਦਿੱਤੀ।
5/8
ਤੁਹਾਨੂੰ ਦੱਸ ਦਈਏ ਕਿ ਜਾਰਜ ਫਲਾਇਡ ਦੀ ਪਿਛਲੇ ਮਹੀਨੇ ਮਿਨੀਆਪੋਲਿਸ ਸ਼ਹਿਰ ਵਿੱਚ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਇਕ ਵੀਡੀਓ ਵੀ ਸਾਹਮਣੇ ਆਇਆ ਜਿਸ ‘ਚ ਇਕ ਪੁਲਿਸ ਅਧਿਕਾਰੀ ਲਗਭਗ ਨੌਂ ਮਿੰਟਾਂ ਲਈ ਜਾਰਜ ਦੀ ਗਰਦਨ ਨੂੰ ਆਪਣੇ ਗੋਡੇ ਨਾਲ ਦਬਾ ਕੇ ਰੱਖਿਆ। ਇਸ ਦੌਰਾਨ ਜਾਰਜ ਵਾਰ-ਵਾਰ ਕਹਿੰਦਾ ਹੈ ਕਿ ਉਹ ਸਾਹ ਲੈਣ ਤੋਂ ਅਸਮਰੱਥ ਹੈ।
6/8
ਜੌਰਜ ਫਲਾਇਡ ਨੂੰ ਅੰਤਮ ਵਿਦਾਈ ਦਿੰਦੇ ਹੋਏ ਉਥੇ ਮੌਜੂਦ ਹਰ ਕਿਸੇ ਦੀ ਅੱਖ ਨਮ ਸੀ। ਪਰਿਵਾਰ ਵੀ ਇਸ ਮੌਕੇ ਕਾਫ਼ੀ ਗਮਗੀਨ ਦਿਖਾਈ ਦਿੱਤਾ।
7/8
ਸੰਸਕਾਰ ਤੋਂ ਪਹਿਲਾਂ ਜਾਰਜ ਫਲਾਇਡ ਦੇ ਸਨਮਾਨ ‘ਚ 8 ਮਿੰਟ 46 ਸੈਕਿੰਡ ਦਾ ਮੌਨ ਰੱਖਿਆ ਗਿਆ ਸੀ। ਦਰਅਸਲ, ਪੁਲਿਸ ਅਧਿਕਾਰੀ ਨੇ ਜਾਰਜ ਦੀ ਗਰਦਨ ਨੂੰ ਆਪਣੇ ਗੋਡੇ ਨਾਲ ਇੰਨੇ ਸਮੇਂ ਤੱਕ ਦਬਾ ਕੇ ਰੱਖਿਆ ਸੀ, ਜਿਸ ਕਾਰਨ ਉਸਦੀ ਮੌਤ ਹੋ ਗਈ।
8/8
ਅਫਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦਾ ਅੱਜ ਅੰਤਿਮ ਸਸਕਾਰ ਅਮਰੀਕਾ ਦੇ ਹਿਊਸਟਨ ਸ਼ਹਿਰ ਵਿੱਚ ਕੀਤਾ ਗਿਆ। ਜਾਰਜ ਨੂੰ ਆਪਣੀ ਮਾਂ ਦੀ ਕਬਰ ਦੇ ਕੋਲ ਹੀ ਦਫਨਾਇਆ ਗਿਆ ਹੈ। ਉਸਦਾ ਅੰਤਿਮ ਸੰਸਕਾਰ ਸ਼ਹਿਰ ਦੇ ਫਾਊਂਟੇਨ ਆਫ ਪ੍ਰੈਸ ਚਰਚ ਵਿਖੇ ਕੀਤਾ ਗਿਆ, ਜਿੱਥੇ ਤਕਰੀਬਨ 500 ਲੋਕ ਮੌਜੂਦ ਸੀ। ਇਸ ਦੌਰਾਨ ਬਹੁਤ ਸਾਰੇ ਵੱਡੇ ਸਿਆਸਤਦਾਨਾਂ ਅਤੇ ਮਸ਼ਹੂਰ ਹਸਤੀਆਂ ਨੇ ਵੀ ਆਪਣੀ ਹਾਜ਼ਰੀ ਲਗਾਈ ਅਤੇ ਜਾਰਜ ਨੂੰ ਯਾਦ ਕੀਤਾ।
Published at :