ਕੈਪਟਨ ਨੂੰ ਮੈਡਲ ਮੋੜਨ ਆਏ ਪੈਰਾ ਖਿਡਾਰੀਆਂ ਨਾਲ ਖਿੱਚ-ਧੂਹ, ਹਿਰਾਸਤ 'ਚ ਲਏ
ਅੱਜ ਪੈਰਾ ਖਿਡਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੈਡਲ ਮੋੜਣ ਲਈ ਚੰਡੀਗੜ੍ਹ ਪਹੁੰਚੇ। ਇਸ ਮੌਕੇ ਪੈਰਾ ਖਿਡਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।
Download ABP Live App and Watch All Latest Videos
View In Appਇਸ ਤੋਂ ਪਹਿਲਾਂ ਖਿਡਾਰੀਆਂ ਨੇ ਪੁਲਿਸ ਵੱਲੋਂ ਰੋਕਣ ਲਈ ਲਾਏ ਬੈਰੀਕੇਡ ਤੋੜ ਦਿੱਤੇ। ਇੱਥੇ ਪੁਲਿਸ ਨਾਲ ਖਿੱਚ-ਧੂਹ ਵੀ ਹੋਈ। ਕਈ ਖਿਡਾਰੀਆਂ ਨੇ ਮੈਡਲ ਵੀ ਟੁੱਟ ਗਏ।
ਦਰਅਸਲ ਪੰਜਾਬ ਸਰਕਾਰ ਵੱਲੋਂ ਤਗਮੇ ਜੇਤੂ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਕੀਤਾ ਗਿਆ ਵਾਅਦਾ ਵਫਾ ਨਾ ਹੋਣ ਦੇ ਰੋਸ ਵਜੋਂ ਪੈਰਾ ਅਥਲੀਟ ਤੇ ਖਿਡਾਰੀ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਪੁਰਸਕਾਰ ਵਾਪਸ ਕਰਨ ਆਏ ਸੀ।
ਖਿਡਾਰੀਆਂ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇ ਕੇ ਆਪਣੇ ਪੁਰਸਕਾਰ ਵਾਪਸ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ।
ਇਹ ਧਰਨਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਪੈਰਾ ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਦਿੱਤਾ ਗਿਆ। ਧਰਨੇ ਵਿੱਚ ਸਟੇਟ ਐਵਾਰਡੀ ਕੁਲਦੀਪ, ਗੁਰਦੀਪ, ਰਾਜੇਸ਼ਵਰ, ਵਰਿੰਦਰ ਖੰਨਾ, ਗੁਰਸੇਵਕ ਅਤੇ ਜਤਿੰਦਰ ਸ਼ਾਮਲ ਸਨ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਆਪਣੀ ਖੇਡ ਨੀਤੀ ਵਿੱਚ ਬਦਲਾਅ ਕਰਦਿਆਂ ਸੂਬੇ ਦਾ ਨਾਂ ਰੌਸ਼ਨ ਕਰਨ ਵਾਲੇ ਹਰ ਖਿਡਾਰੀ ਨੂੰ ਬਰਾਬਰ ਸਨਮਾਨ ਦੇਵੇ।
ਕੈਪਟਨ ਨੂੰ ਮੈਡਲ ਮੋੜਨ ਲਾਏ ਪੈਰਾ ਖਿਡਾਰੀਆਂ ਨਾਲ ਖਿੱਚ-ਧੂਹ, ਹਿਰਾਸਤ 'ਚ ਲਏ
ਕੈਪਟਨ ਨੂੰ ਮੈਡਲ ਮੋੜਨ ਲਾਏ ਪੈਰਾ ਖਿਡਾਰੀਆਂ ਨਾਲ ਖਿੱਚ-ਧੂਹ, ਹਿਰਾਸਤ 'ਚ ਲਏ
ਕੈਪਟਨ ਨੂੰ ਮੈਡਲ ਮੋੜਨ ਲਾਏ ਪੈਰਾ ਖਿਡਾਰੀਆਂ ਨਾਲ ਖਿੱਚ-ਧੂਹ, ਹਿਰਾਸਤ 'ਚ ਲਏ