ਸਿਆਸੀ ਲੀਡਰ ਕੋਰੋਨਾ ਤੋਂ ਬੇਖੌਫ, ਸ਼ਰੇਆਮ ਉਡਾ ਰਹੇ ਦਿਸ਼ਾਂ-ਨਿਰਦੇਸ਼ਾਂ ਦੀਆਂ ਧੱਜੀਆਂ
Download ABP Live App and Watch All Latest Videos
View In Appਇੰਨਾ ਹੀ ਨਹੀਂ ਸੋਸ਼ਲ ਡਿਸਟੇਨਸਿੰਗ ਦੀਆਂ ਧੱਜੀਆਂ ਵੀ ਉਡਦੀਆਂ ਦੇਖੀਆਂ ਗਈਆਂ। ਨਾਲ ਹੀ ਬਹੁਤਿਆਂ ਨੇ ਮਾਸਕ ਵੀ ਨਹੀਂ ਲਗਾਏ ਸੀ। ਜਿਨ੍ਹਾਂ ਨੇ ਮਾਸਕ ਲਗਾਏ ਵੀ ਸੀ, ਉਨ੍ਹਾਂ 'ਚੋਂ ਵੀ ਕਈ ਮਹਿਜ਼ ਖਾਨਾਪੂਰਤੀ ਹੀ ਕਰਦੇ ਨਜ਼ਰ ਆਏ।
ਕੋਰੋਨਾਵਾਇਰਸ ਕਾਰਨ ਲੌਕਡਾਊਨ ਦੇ ਚਲਦਿਆਂ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੁਤਾਬਕ 50 ਤੋਂ ਵੱਧ ਬੰਦਿਆਂ ਦੇ ਇਕੱਠ 'ਤੇ ਮਨਾਹੀ ਹੈ ਪਰ ਇਥੇ ਇਸ ਤੋਂ ਵੀ ਵੱਧ ਲੋਕ ਦਿਖਾਈ ਦਿੱਤੇ।
ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਵਲੋਂ ਅੱਜ ਆਪਣੀ ਨਵੀਂ ਪਾਰਟੀ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਉਥੇ ਨਜ਼ਰ ਆਏ।
ਪਹਿਲਾਂ ਸੁਖਬੀਰ ਬਾਦਲ ਸਮੇਤ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਭਰ 'ਚ ਲਗਾਏ ਧਰਨਿਆਂ 'ਚ ਰੱਜ ਕੇ ਗਾਈਡਲਾਈਨਜ਼ ਦੀਆਂ ਧੱਜੀਆਂ ਉਡਾਈਆਂ ਗਈਆਂ। ਫਿਰ ਇਸ ਹੀ ਸ਼੍ਰੋਮਣੀ ਅਕਾਲੀ ਦਲ 'ਚੋਂ ਨਿਕਲੀ ਸੀਨੀਅਰ ਆਗੂ ਸੁਖਦੇਵ ਢੀਂਡਸਾ ਦੀ ਪਾਰਟੀ ਦੇ ਐਲਾਨ ਮੌਕੇ ਨਿਰਦੇਸ਼ਾਂ ਦਾ ਖੂਬ ਮਜ਼ਾਕ ਉਡਾਇਆ ਗਿਆ।
ਅੱਜ ਦਾ ਸਾਰਾ ਦਿਨ ਲੌਕਡਾਊਨ ਦੇ ਚਲਦਿਆਂ ਜਾਰੀ ਦਿਸ਼ਾਂ-ਨਿਰਦੇਸ਼ਾਂ ਦੀਆਂ ਧੱਜੀਆਂ ਉਡਾਉਣ ਦੇ ਨਾਂ ਰਿਹਾ।
- - - - - - - - - Advertisement - - - - - - - - -