ਪੰਜਾਬ 'ਚ 5 ਦਿਨਾਂ ਲਈ ਹਨ੍ਹੇਰੀ-ਮੀਂਹ ਦੀ ਚੇਤਾਵਨੀ: 6 ਜ਼ਿਲਿਆਂ ਵਿੱਚ ਔਰੇਂਜ ਅਲਰਟ, ਮਾਨਸੂਨ 25 ਜੂਨ ਤੋਂ ਪਹਿਲਾਂ ਆਉਣ ਦੇ ਆਸਾਰ

ਪੰਜਾਬ ਚ ਅੱਜ ਤੋਂ ਨਵੇਂ ਸਰਗਰਮ ਹੋਏ ਵੈਸਟਰਨ ਡਿਸਟਰਬੈਂਸ ਦਾ ਅਸਰ ਦੇਖਣ ਨੂੰ ਮਿਲੇਗਾ। ਸੂਬੇ ਭਰ ਚ ਅੱਜ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਔਰੇਂਜ ਅਤੇ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਆਉਣ ਵਾਲੀ 3 ਜੂਨ ਤੱਕ ਰਾਜ ਵਿੱਚ ਯੈਲੋ ਅਲਰਟ ਜਾਰੀ

image source twitter

1/6
ਇਸ ਵਾਰ ਭਾਰਤ ਵਿੱਚ ਮਾਨਸੂਨ ਵੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਸਮੇਂ ਤੋਂ ਪਹਿਲਾਂ ਪਹੁੰਚ ਰਿਹਾ ਹੈ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਇਹ 25 ਜੂਨ ਤੋਂ ਬਾਅਦ ਦਸਤਕ ਦੇ ਸਕਦਾ ਹੈ
2/6
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਅੱਜ ਪੰਜਾਬ ਦੇ 6 ਜ਼ਿਲ੍ਹਿਆਂ — ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਹੁਸ਼ਿਆਰਪੁਰ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਥੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ ਅਤੇ ਮੀਂਹ ਦੀ ਵੀ ਸੰਭਾਵਨਾ ਹੈ। ਜਦਕਿ ਪੰਜਾਬ ਦੇ ਹੋਰ ਸਾਰੇ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
3/6
ਪਿਛਲੇ ਕੁਝ ਦਿਨਾਂ ਤੋਂ ਮੀਂਹ ਨਾ ਹੋਣ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ। ਬੁੱਧਵਾਰ ਸ਼ਾਮ ਰਾਜ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 1.9 ਡਿਗਰੀ ਸੈਲਸੀਅਸ ਦੀ ਵਾਧੂ ਰਿਕਾਰਡ ਕੀਤਾ ਗਿਆ, ਹਾਲਾਂਕਿ ਇਹ ਹਾਲੇ ਵੀ ਆਮ ਤਾਪਮਾਨ ਦੇ ਨੇੜੇ-ਨੇੜੇ ਹੀ ਹੈ। ਰਾਜ ਵਿੱਚ ਸਭ ਤੋਂ ਵੱਧ ਤਾਪਮਾਨ 43.8°C ਦਰਜ ਕੀਤਾ ਗਿਆ, ਜੋ ਕਿ ਬਠਿੰਡਾ ਵਿੱਚ ਰਿਕਾਰਡ ਹੋਇਆ।
4/6
ਪੰਜਾਬ ਦੇ ਮੌਸਮ ਵਿੱਚ ਆ ਰਹੇ ਬਦਲਾਅ ਦੇ ਪਿੱਛੇ ਵੈਸਟਰਨ ਡਿਸਟਰਬੈਂਸ ਦੇ ਨਾਲ ਨਾਲ ਚੱਕਰਵਾਤੀ ਪ੍ਰਬੰਧ (ਸਾਇਕਲੋਨਿਕ ਸਰਕੂਲੇਸ਼ਨ) ਵੀ ਕਾਰਨ ਬਣੇ ਹੋਏ ਹਨ। ਇਸ ਵੇਲੇ ਪੰਜਾਬ ਦੇ ਮਾਲਵਾ ਖੇਤਰ ਵਿੱਚ ਘੱਟ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ।
5/6
ਦੂਜੀ ਪਾਸੇ ਵੈਸਟਰਨ ਡਿਸਟਰਬੈਂਸ ਇਸ ਸਮੇਂ ਪਾਕਿਸਤਾਨ ਦੇ ਖੇਤਰ ਵਿੱਚ ਸਰਗਰਮ ਹੈ। ਇਹੀ ਵਜ੍ਹਾ ਹੈ ਕਿ ਪੰਜਾਬ 'ਚ ਵੈਸਟਰਨ ਡਿਸਟਰਬੈਂਸ ਦੇ ਬਾਵਜੂਦ ਵੀ ਮੀਂਹ ਅਤੇ ਤੇਜ਼ ਹਵਾਵਾਂ ਵਾਪਰ ਰਹੀਆਂ ਹਨ।
6/6
ਮਾਨਸੂਨ ਦੀ ਰਫਤਾਰ ਸਮੇਂ ਤੋਂ ਪਹਿਲਾਂ ਚੱਲ ਰਹੀ ਹੈ। ਹੁਣ ਕਈ ਰਾਜਾਂ ਵਿੱਚ ਇਹ ਸਮੇਂ ਤੋਂ ਇੱਕ ਹਫਤਾ ਪਹਿਲਾਂ ਚੱਲ ਰਿਹਾ ਹੈ। ਜਿੱਥੇ ਮਾਨਸੂਨ ਨੇ 5 ਤੋਂ 10 ਜੂਨ ਤੱਕ ਪਹੁੰਚਣਾ ਸੀ, ਉੱਥੇ ਇਹ ਸਮੇਂ ਤੋਂ ਪਹਿਲਾਂ ਦਸਤਕ ਦੇ ਸਕਦਾ ਹੈ। ਅਨੁਮਾਨ ਹੈ ਕਿ ਜੇਕਰ ਇਹੀ ਹਾਲ ਰਿਹਾ ਤਾਂ 25 ਜੂਨ ਤੋਂ ਪਹਿਲਾਂ ਮਾਨਸੂਨ ਪੰਜਾਬ ਵਿੱਚ ਦਾਖਲ ਹੋ ਸਕਦਾ ਹੈ। ਮੌਜੂਦਾ ਅਨੁਮਾਨ ਮੁਤਾਬਕ ਪੰਜਾਬ ਵਿੱਚ ਮਾਨਸੂਨ ਦੀ ਐਂਟਰੀ 25 ਤੋਂ 30 ਜੂਨ ਦੇ ਵਿਚਕਾਰ ਸੰਭਾਵਿਤ ਹੈ।
Sponsored Links by Taboola