'ਆਪ' ਨੇ ਪੰਜਾਬ ਤੋਂ ਰਾਜ ਸਭਾ ਮੈਂਬਰਾਂ ਲਈ ਇਨ੍ਹਾਂ ਉਮੀਦਵਾਰਾਂ ਦੇ ਨਾਂ 'ਤੇ ਲਾਈ ਮੋਹਰ, ਵੇਖੋ ਪੂਰੀ ਲਿਸਟ
ਆਮ ਆਦਮੀ ਪਾਰਟੀ ਦੇ 'ਚਾਣਕਿਆ' ਕਹੇ ਜਾਂਦੇ ਡਾ. ਸੰਦੀਪ ਪਾਠਕ ਪੰਜਾਬ ਤੋਂ ਰਾਜ ਸਭਾ 'ਚ ਜਾਣਗੇ। ਆਮ ਆਦਮੀ ਪਾਰਟੀ ਦੀ ਪੰਜਾਬ 'ਚ ਵੱਡੀ ਜਿੱਤ ਪਿੱਛੇ ਡਾ. ਸੰਦੀਪ ਪਾਠਕ ਦੀ ਅਹਿਮ ਭੂਮਿਕਾ ਰਹੀ ਹੈ। ਸੰਦੀਪ ਪਾਠਕ ਨੇ 3 ਸਾਲ ਪੰਜਾਬ 'ਚ ਡੇਰੇ ਲਾਏ ਤੇ ਬੂਥ ਲੈਵਲ ਤੱਕ ਕੰਮ ਕੀਤਾ।
Download ABP Live App and Watch All Latest Videos
View In Appਸਾਬਕਾ ਕ੍ਰਿਕਟਰ ਹਰਭਜਨ ਸਿੰਘ ਨੂੰ ਲੈ ਕੇ ਵੀ ਸਹਿਮਤੀ ਬਣੀ ਹੈ। ਉਨ੍ਹਾਂ ਨੂੰ ਸੀਐਮ ਭਗਵੰਤ ਮਾਨ ਦਾ ਵੀ ਸਮਰਥਨ ਹਾਸਲ ਹੈ ਕਿਉਂਕਿ ਉਹ ਉਨ੍ਹਾਂ ਨੂੰ ਸਪੋਰਟਸ ਯੂਨੀਵਰਸਿਟੀ ਦੀ ਜ਼ਿੰਮੇਵਾਰੀ ਵੀ ਸੌਂਪਣਾ ਚਾਹੁੰਦੇ ਹਨ। ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ।
ਇਸ ਤੋਂ ਇਲਾਵਾ ਪੰਜਾਬ ਦੇ ਸਹਿ-ਇੰਚਾਰਜ ਰਹਿ ਚੁੱਕੇ ਰਾਘਵ ਚੱਢਾ ਨੂੰ ਵੀ ਆਮ ਆਦਮੀ ਪਾਰਟੀ ਰਾਜ ਸਭਾ ਭੇਜਣ ਦੀ ਤਿਆਰੀ ਕਰ ਚੁੱਕੀ ਹੈ। ਰਾਘਵ ਚੱਢਾ ਦੇ ਨਾਮ 'ਤੇ ਵੀ ਮੋਹਰ ਲੱਗ ਗਈ ਹੈ।
ਸੰਜੀਵ ਅਰੋੜਾ ਲੁਧਿਆਣਾ ਵਿੱਚ ਇੱਕ ਐਕਸਪੋਰਟ ਹਾਊਸ ਚਲਾ ਰਹੇ ਕਾਰੋਬਾਰੀ ਹੈ। ਸੰਜੀਵ ਅਰੋੜਾ ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦਾ ਹੈ ਜੋ ਉਸ ਦੇ ਮਾਤਾ-ਪਿਤਾ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ। ਟਰੱਸਟ ਪਿਛਲੇ 15 ਸਾਲਾਂ ਤੋਂ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਤੇ 160 ਤੋਂ ਵੱਧ ਕੈਂਸਰ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰ ਚੁੱਕਾ ਹੈ।
ਅਸ਼ੋਕ ਮਿੱਤਲ ਵੀ ਰਾਜ ਸਭਾ ਵਿੱਚ ਜਾਣਗੇ। ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਹਨ। ਉਹ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ। ਇੱਕ ਸਾਧਾਰਨ ਪਰਿਵਾਰ ਵਿੱਚੋਂ ਆ ਕੇ ਅਸ਼ੋਕ ਮਿੱਤਲ ਨੇ ਆਪਣੇ ਦਮ 'ਤੇ ਕਾਮਯਾਬੀ ਹਾਸਲ ਕੀਤੀ ਹੈ। LPU ਦੀ ਸਥਾਪਨਾ ਸਮਾਜ ਤੇ ਪੰਜਾਬ ਦੀ ਸੇਵਾ ਲਈ ਕੀਤੀ ਗਈ ਸੀ।