ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਆਵਾਜਾਈ ਬਹਾਲ, ਇਸ ਵਜ੍ਹਾ ਤੋਂ ਕਿਸਾਨਾਂ ਨੇ ਚੁੱਕਿਆ ਧਰਨਾ

1/6
ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਅੱਜ ਤੋਂ ਮੁਕੰਮਲ ਰੇਲਵੇ ਆਵਾਜਾਈ ਬਹਾਲ ਹੋ ਗਈ ਹੈ।
2/6
ਦੇਸ਼ ਦੇ ਵੱਖ-ਵੱਖ ਮਹਾਂਨਗਰਾਂ ਨੂੰ ਰੇਲ ਗੱਡੀਆਂ ਰਵਾਨਾ ਹੋ ਰਹੀਆਂ ਹਨ।
3/6
ਕਿਸਾਨੀ ਅੰਦੋਲਨ ਕਾਰਨ ਰੇਲਵੇ ਟਰੈਕ ਬੰਦ ਹੋਣ ਕਾਰਨ ਰੇਲ ਗੱਡੀਆਂ ਅੰਮ੍ਰਿਤਸਰ ਦੀ ਬਜਾਏ ਅੰਬਾਲਾ ਤਕ ਸੀਮਤ ਰਹਿ ਗਈਆਂ ਸਨ।
4/6
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ-ਦਿੱਲੀ ਮਾਰਗ ਤੇ ਦੇਵੀਦਾਸਪੁਰਾ 'ਚ ਰੇਲ ਜਾਮ ਖਤਮ ਕਰਨ ਦਾ ਫੈਸਲਾ ਕੀਤਾ ਹੈ।
5/6
169 ਦਿਨਾਂ ਬਾਅਦ ਇਹ ਧਰਨਾ ਚੁੱਕਿਆ ਜਾ ਰਿਹਾ ਹੈ।
6/6
ਪ੍ਰਦਰਸ਼ਨਕਾਰੀ ਕਿਸਾਨਾਂ ਦਾ ਕਹਿਣਾ ਕਿ ਉਹ ਸਿਰਫ ਯਾਤਰੀ ਗੱਡੀਆਂ ਰੋਕ ਰਹੇ ਸਨ ਪਰ ਕੇਂਦਰ ਨੇ ਮਾਲ ਗੱਡੀਆਂ ਰੋਕਣ ਦਾ ਫੈਸਲਾ ਲਿਆ ਜਿਸ ਨਾਲ ਕਿਸਾਨਾਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨੂੰ ਨੁਕਸਾਨ ਹੋਇਆ ਤੇ ਉਨ੍ਹਾਂ ਨੇ ਹੁਣ ਅੰਦੋਲਨ ਸਮਾਪਤ ਕਰਨ ਦਾ ਫੈਸਲਾ ਕੀਤਾ।
Sponsored Links by Taboola