ਕੇਜਰੀਵਾਲ ਨੂੰ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਖਾਈਆਂ ਕਾਲੀਆਂ ਝੰਡੀਆਂ

Devinder Pal Singh Bhullar

1/6
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਅੰਮ੍ਰਿਤਸਰ ਵਿਖੇ ਕਾਲੀਆਂ ਝੰਡੀਆਂ ਵਿਖਾਈਆਂ ਗਈਆਂ।
2/6
ਇਹ ਜਥੇਬੰਦੀਆਂ ਪ੍ਰੋ. ਦਵਿੰਦਰਪਾਲ ਭੁੱਲਰ ਤੇ ਹੋਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੀਆਂ ਹਨ।
3/6
ਅੱਜ ਅੰਮ੍ਰਿਤਸਰ ਦੇ ਹੋਟਲ ਹਯਾਤ 'ਚ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕੀਤਾ ਜਿੱਥੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵਿਰੋਧ ਕਰਨ ਲਈ ਪਹੁੰਚੇ।
4/6
ਇਸ ਮੌਕੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਭੁੱਲਰ ਦੇ ਮਾਮਲੇ 'ਚ ਅਕਾਲੀ ਦਲ ਗੰਦੀ ਰਾਜਨੀਤੀ ਕਰ ਰਹੇ ਹਨ।
5/6
ਉਨ੍ਹਾਂ ਕਿਹਾ ਕਿ ਭੁੱਲਰ ਦੇ ਮਾਮਲੇ 'ਚ ਕਮੇਟੀ ਦੀ ਅਗਲੀ ਮੀਟਿੰਗ 'ਚ ਮਾਮਲਾ ਏਜੰਡੇ 'ਤੇ ਹੋਵੇਗਾ। ਸਜਾ ਰਿਵਿਊ ਮਾਮਲੇ ਦੀ ਕਮੇਟੀ 'ਚ ਜੋ ਵੀ ਫੈਸਲਾ ਹੋਵੇਗਾ, ਉਸ ਤੋਂ ਬਾਅਦ ਫੈਸਲਾ ਐਲਜੀ ਲੈਣਗੇ।
6/6
ਭਗਵੰਤ ਮਾਨ ਨੇ ਕਿਹਾ ਭੁੱਲਰ ਦੇ ਪਰਿਵਾਰ ਨੂੰ ਤਬਾਹ ਕਰਨ ਵਾਲੇ ਸੁਮੇਧ ਸੈਣੀ ਨੂੰ ਸੁਖਬੀਰ ਬਾਦਲ ਨੇ ਡੀਜੀਪੀ ਕਿਉਂ ਲਾਇਆ ਸੀ।
Sponsored Links by Taboola