ਪੰਜਾਬੀਓ ਦਿਓ ਧਿਆਨ! ਜੇ ਕੀਤੀ ਇਹ ਗਲਤੀ ਤਾਂ ਠੁੱਕੇਗਾ 15 ਲੱਖ ਤੱਕ ਦਾ ਜੁਰਮਾਨਾ...ਵਰਤੋਂ ਸਾਵਧਾਨੀ

ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਦੱਸਿਆ ਕਿ ਚਾਈਨਾ ਡੋਰ ਵਰਤਣ ਵਾਲਿਆਂ ਨੂੰ 10 ਹਜ਼ਾਰ ਤੋਂ 15 ਲੱਖ ਰੁਪਏ ਤੱਕ ਜੁਰਮਾਨਾ ਕੀਤਾ ਜਾਵੇਗਾ। ਜੇ ਕੋਈ ਚਾਈਨਾ ਡੋਰ ਬਾਰੇ ਜਾਣਕਾਰੀ ਦੇਵੇਗਾ, ਤਾਂ ਉਸਨੂੰ 25 ਹਜ਼ਾਰ ਰੁਪਏ ਇਨਾਮ ਮਿਲੇਗਾ।

image source twitter

1/6
ਜੇ ਕੋਈ ਚਾਈਨਾ ਡੋਰ ਬਾਰੇ ਜਾਣਕਾਰੀ ਦੇਵੇਗਾ, ਤਾਂ ਉਸਨੂੰ 25 ਹਜ਼ਾਰ ਰੁਪਏ ਇਨਾਮ ਮਿਲੇਗਾ। ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਨਾਲ ਹਾਈਕੋਰਟ ਨੇ ਸੰਤੁਸ਼ਟੀ ਜਤਾਈ ਅਤੇ ਮਾਮਲਾ ਖਤਮ ਕਰ ਦਿੱਤਾ।
2/6
ਕੋਰਟ ਇੱਕ ਖ਼ਬਰ ਦੇ ਆਧਾਰ 'ਤੇ ਘਾਤਕ ਡਾਈਨਾ ਡੋਰ ਦੀ ਵਰਤੋਂ ਨੂੰ ਰੋਕਣ ਲਈ ਦਾਇਰ ਕੀਤੀ ਗਈ ਦੂਜੀ ਜਨਹਿੱਤ ਪਟੀਸ਼ਨ ਦੀ ਸੁਣਵਾਈ ਕਰ ਰਹੀ ਸੀ। ਇਹ ਦਾਅਵਾ ਕੀਤਾ ਗਿਆ ਸੀ ਕਿ ਇੱਕ 6 ਸਾਲ ਦੇ ਬੱਚੇ ਦੀ ਡਾਈਨਾ ਡੋਰ ਕਾਰਨ ਜਾਨ ਚਲੀ ਗਈ। ਪਹਿਲੀ ਪਟੀਸ਼ਨ ਦਾ ਨਿਬੇੜਾ ਅਧਿਕਾਰੀਆਂ ਨੂੰ ਪਟੀਸ਼ਨਰ ਦੀ ਸ਼ਿਕਾਇਤ 'ਤੇ ਗੌਰ ਕਰਨ ਤੇ ਸਪੱਸ਼ਟ ਆਦੇਸ਼ ਦੇਣ ਦੇ ਨਿਰਦੇਸ਼ ਦੇ ਨਾਲ ਕੀਤਾ ਗਿਆ ਸੀ।
3/6
ਜਨਵਰੀ ਵਿੱਚ ਜਨਹਿੱਤ ਪਟੀਸ਼ਨ ਦਾ ਨਿਬੇੜਾ ਕਰਨ ਤੋਂ ਬਾਅਦ ਡਾਈਨਾ ਡੋਰ ਦੀ ਮਨਮਾਨੀ ਵਰਤੋਂ ਵਿਰੁੱਧ ਕਾਰਵਾਈ ਦੀ ਮੰਗ ਕਰਦੇ ਹੋਏ ਇੱਕ ਪਟੀਸ਼ਨ ਦੁਬਾਰਾ ਦਾਇਰ ਕੀਤੀ ਗਈ ਸੀ। ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਹੁਕਮ ਦੀ ਪਾਲਣਾ ਵਿੱਚ ਇੱਕ ਨੋਟਿਸ ਵੀ ਜਾਰੀ ਕੀਤਾ ਗਿਆ ਸੀ।
4/6
ਨੋਟਿਸ ਅਨੁਸਾਰ ਡਾਈਨਾ ਡੋਰ ਨਾਲ ਹੋਣ ਵਾਲੀ ਕਿਸੇ ਵੀ ਤਰ੍ਹਾਂ ਦੀ ਸੱਟ ਲੱਗਣ ਉਪਰ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ, ਜਿਸ ਨੂੰ 15,00,000 ਰੁਪਏ ਤੱਕ ਵਧਾਇਆ ਜਾ ਸਕਦਾ ਹੈ।
5/6
ਇਸ ਤੋਂ ਇਲਾਵਾ ਡਾਈਨਾ ਡੋਰ ਬਾਰੇ ਸੂਚਨਾ ਦੇਣ ਵਾਲੇ ਲਈ 25,000 ਰੁਪਏ ਦੇ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ। ਅਦਾਲਤ ਨੇ ਇਸ 'ਤੇ ਸੰਤੁਸ਼ਟੀ ਪ੍ਰਗਟ ਕੀਤੀ ਹੈ।
6/6
ਅਦਾਲਤ ਨੇ ਪਟੀਸ਼ਨਕਰਤਾ ਨੂੰ ਸਲਾਹ ਦਿੱਤੀ ਕਿ ਉਹ ਅਧਿਕਾਰੀਆਂ ਨਾਲ ਸੰਪਰਕ ਕਰੇ ਤੇ ਅਦਾਲਤ ਦੇ ਦਰਵਾਜ਼ੇ ਵਾਰ-ਵਾਰ ਖੜਕਾਉਣ ਦੀ ਬਜਾਏ ਡਾਈਨਾ ਡੋਰ ਕਾਰਨ ਹੋਈ ਮੌਤ ਦੀ ਕਥਿਤ ਘਟਨਾ ਬਾਰੇ ਜਾਣਕਾਰੀ ਦੇਵੇ। ਬੈਂਚ ਨੇ ਕਿਹਾ ਕਿ ਜੇਕਰ ਪਟੀਸ਼ਨਕਰਤਾ ਅਜੇ ਵੀ ਅਧਿਕਾਰੀਆਂ ਦੀ ਅਣਗਹਿਲੀ ਤੋਂ ਦੁਖੀ ਹੈ, ਤਾਂ ਉਹ ਸਬੰਧਤ ਅਧਿਕਾਰ ਖੇਤਰ ਦੇ ਮੈਜਿਸਟ੍ਰੇਟ ਨਾਲ ਸੰਪਰਕ ਕਰ ਸਕਦਾ ਹੈ।
Sponsored Links by Taboola