ਬਟਾਲਾ 'ਚ ਤੂਫਾਨ ਦਾ ਕਹਿਰ, ਦਰੱਖ਼ਤ ਡਿੱਗੇ ਤੇ ਬਿਜਲੀ ਸਪਲਾਈ ਠੱਪ

1/6
ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿਚ ਬੀਤੀ ਰਾਤ ਆਏ ਜ]ਜ਼ਬਰਦਸਤ ਤੂਫਾਨ ਨਾਲ ਸ਼ਹਿਰ 'ਚ ਕਾਫੀ ਮਾਲੀ ਨੁਕਸਾਨ ਹੋਇਆ ਹੈ।
2/6
ਕਈ ਥਾਵਾਂ 'ਤੇ ਸੜਕੀ ਆਵਾਜਾਈ ਦੇਰ ਰਾਤ ਤੋਂ ਹੀ ਦਰੱਖਤ ਡਿਗਣ ਨਾਲ ਪੂਰੀ ਤਰ੍ਹਾਂ ਬੰਦ ਹੋਈ ਹੈ।
3/6
ਬਟਾਲਾ ਦੇ ਸਿਵਿਲ ਹਸਪਤਾਲ ਵਿਚ ਵੀ ਦਰੱਖਤ ਡਿਗਣ ਦੇ ਨਾਲ ਐਮਰਜੰਸੀ ਨੂੰ ਜਾਣ ਵਾਲਾ ਰਸਤਾ ਦੇਰ ਰਾਤ ਤੋਂ ਬੰਦ ਹੈ।
4/6
ਇਸ ਦੇ ਨਾਲ ਹੀ ਬਿਜਲੀ ਬੋਰਡ ਦੇ ਕਈ ਪੋਲ ਅਤੇ ਤਾਰਾ ਨੂੰ ਨੁਕਸਾਨ ਹੋਇਆ। ਜਿਸ ਨਾਲ ਬਟਾਲਾ ਸ਼ਹਿਰ 'ਚ ਕਈ ਇਲਾਕਿਆਂ 'ਚ ਬਿਜਲੀ ਸਪਲਾਈ ਵੀ ਠੱਪ ਹੈ।
5/6
ਬਿਜਲੀ ਅਧਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੁਣ ਸਵੇਰ ਤੋਂ ਹੀ ਰਿਪੇਅਰ ਦਾ ਕੰਮ ਕੀਤਾ ਜਾ ਰਿਹਾ ਹੈ ਲੇਕਿਨ ਨੁਕਸਾਨ ਜ਼ਿਆਦਾ ਹੋਣ ਦੇ ਚਲਦੇ ਸਮਾਂ ਲੱਗ ਰਿਹਾ ਹੈ।
6/6
ਝੁੱਗੀਆਂ 'ਚ ਰਹਿ ਰਹੇ ਗਰੀਬ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਤਾਂ ਸਭ ਕੁਝ ਇਸ ਤੂਫ਼ਾਨ 'ਚ ਖਤਮ ਹੋ ਗਿਆ ਅਤੇ ਬੜੀ ਮੁਸ਼ਕਿਲ ਆਪਣੇ ਬੱਚਿਆ ਨੂੰ ਲੈਕੇ ਉਹਨਾਂ ਰਾਤ ਆਪਣੀ ਜਾਨਾਂ ਬਚਾਈਆਂ ਹਨ।
Sponsored Links by Taboola