ਮੁੜ ਓਹੀ ਦਰਦਨਾਕ ਤਸਵੀਰ, ਭੁੱਖਣ-ਭਾਣੇ ਪਰਵਾਸੀ ਮਜਦੂਰਾਂ ਨੇ ਘਰਾਂ ਨੂੰ ਪਾਏ ਚਾਲੇ

1/6
ਕੋਰੋਨਾ ਮਹਾਂਮਾਰੀ ਦੇ ਵੱਧ ਰਹੇ ਮਾਮਲੇ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਲੌਕਡਾਉਣ ਲਾਉਣ ਦਾ ਫੈਸਲਾ ਲਿਆ ਗਿਆ ਹੈ।ਇਸ ਨੂੰ ਦੇਖਦਿਆਂ ਹੁਣ ਪ੍ਰਵਾਸੀ ਲੋਕਾਂ ਨੇ ਵੀ ਆਪਣੇ ਘਰਾਂ ਨੂੰ ਚਾਲੇ ਪਾ ਦਿੱਤੇ ਹਨ।
2/6
ਸਿਖ਼ਰ ਦੁਪਹਿਰ ਦੀ ਗਰਮੀ ਵਿੱਚ ਸੜਕਾਂ 'ਤੇ ਬੈਠੇ ਇਨ੍ਹਾਂ ਪ੍ਰਵਾਸੀ ਲੋਕਾ ਨੇ ਰੋ-ਰੋ ਕੇ ਆਪਣੇ ਦੁੱਖੜੇ ਸੁਣਾਏ।
3/6
ਇਨ੍ਹਾਂ ਨੇ ਦੱਸਿਆ ਕਿ ਪਿਛਲੇ ਦੋ ਦਿਨਾਂ ਤੋਂ ਮਾਲਕ ਨੇ ਖਾਣਾ ਨਹੀਂ ਦਿੱਤਾ। ਪਰਵਾਸੀ ਮਜਦੂਰਾਂ ਨੇ ਕਿਹਾ ਪਿਛਲੇ ਸਾਲ ਜਦੋਂ ਲੌਕਡਾਉਨ ਲੱਗਾ ਸੀ ਤਾਂ ਬਹੁਤ ਬੁਰਾ ਹਾਲ ਸੀ।
4/6
ਹੁਣ ਅਸੀਂ ਸੋਚਿਆ ਕਿਉ ਨਾ ਘਰ ਜਾਕੇ ਹੀ ਮਰ ਜਾਈਏ। ਸਰਕਾਰਾਂ ਨੇ ਤਾਂ ਸਾਨੂੰ ਕੁਝ ਦੇਣਾ ਨਹੀਂ ਹੁਣ ਅਸੀਂ ਖ਼ੁਦ ਆਪਣੀ ਜੇਬ ਵਿੱਚੋਂ ਦੋ ਹਜ਼ਾਰ ਰੁਪਏ ਤੋਂ ਵੱਧ ਦੀ ਟਿੱਕਟ ਲੈ ਰਹੇ ਹਾਂ।
5/6
ਹਾਲੇ ਇਹ ਨਹੀਂ ਪਤਾ ਬੱਸ ਵਾਲੇ ਕਿਥੇ ਛੱਡਣਗੇ। ਸਾਡਾ ਬੁਰਾ ਹਾਲ ਹੋਇਆ ਪਿਆ ਹੈ।
6/6
ਉਨ੍ਹਾਂ ਦੱਸਿਆ ਕਿ ਮਾਲਕ ਕਹਿੰਦਾ ਮੇਰੇ ਕੋਲ ਕੰਮ ਨਹੀਂ ਮੈਂ ਕਿੱਥੋਂ ਪੈਸੇ ਦੇਵਾਂ। ਅਜਿਹੇ ਚ ਹੁਣ ਅਸੀਂ ਘਰ ਜਾਣਾ ਹੀ ਬਿਹਤਰ ਸਮਝਿਆ।
Sponsored Links by Taboola