Punjab News: ਪੰਜਾਬ 'ਚ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਵੱਡਾ ਅਪਡੇਟ
ਛੱਠ ਦੇ ਮੌਕੇ 'ਤੇ ਦੇਸ਼ ਭਰ 'ਚ ਧੂਮ ਧਾਮ ਦੇਖਣ ਨੂੰ ਮਿਲ ਰਹੀ ਹੈ। ਮੁੱਖ ਤੌਰ 'ਤੇ ਦਿੱਲੀ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ, ਛੱਤੀਸਗੜ੍ਹ ਵਿੱਚ ਅੱਜ ਤੋਂ ਛੱਠ ਦਾ ਮਹਾਨ ਤਿਉਹਾਰ ਸ਼ੁਰੂ ਹੋ ਗਿਆ ਹੈ। ਜਿਸ ਕਰਕੇ ਬਹੁਤ ਸਾਰੀਆਂ ਥਾਵਾਂ ਉੱਤੇ 7 ਨੂੰ ਛੁੱਟੀ ਹੈ।
Download ABP Live App and Watch All Latest Videos
View In App7 ਨਵੰਬਰ ਵੀਰਵਾਰ ਨੂੰ ਛੱਠ ਪੂਜਾ ਦੀ ਛੁੱਟੀ ਨੂੰ ਲੈ ਕੇ ਪੰਜਾਬ 'ਚ ਭੰਬਲਭੂਸਾ ਬਣਿਆ ਹੋਇਆ ਹੈ। ਦਰਅਸਲ ਦੇਸ਼ ਭਰ 'ਚ 7 ਨਵੰਬਰ ਨੂੰ ਛੱਠ ਪੂਜਾ ਦੀ ਛੁੱਟੀ ਐਲਾਨੀ ਗਈ ਹੈ, ਜਿਸ ਕਾਰਨ ਪੰਜਾਬ 'ਚ ਵੀ 7 ਨਵੰਬਰ ਦੀ ਛੁੱਟੀ ਨੂੰ ਲੈ ਕੇ ਲੋਕ ਭੰਬਲਭੂਸੇ 'ਚ ਹਨ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਐਲਾਨੀਆਂ ਰਾਖਵੀਆਂ ਛੁੱਟੀਆਂ ਵਿੱਚੋਂ ਛੱਠ ਪੂਜਾ ਦੀ ਛੁੱਟੀ ਦਿੱਤੀ ਗਈ ਹੈ।
ਸਰਕਾਰੀ ਨੋਟੀਫਿਕੇਸ਼ਨ ਅਨੁਸਾਰ ਸਰਕਾਰੀ ਕਰਮਚਾਰੀ ਸਾਲ ਵਿੱਚ 2 ਰਾਖਵੀਆਂ ਛੁੱਟੀਆਂ ਲੈ ਸਕਦੇ ਹਨ।
ਇੱਥੇ ਇਹ ਵੀ ਵਿਸ਼ੇਸ਼ ਤੌਰ 'ਤੇ ਦੱਸਣਾ ਚਾਹੀਦਾ ਹੈ ਕਿ ਅੱਜ ਤੋਂ ਪਹਿਲਾਂ ਪੰਜਾਬ ਵਿੱਚ ਛੱਠ ਪੂਜਾ ਦੀ ਛੁੱਟੀ ਕਦੇ ਨਹੀਂ ਹੋਈ। ਇਸ ਵਾਰ ਵੀ ਛੱਠ ਪੂਜਾ 'ਤੇ ਗਜ਼ਟਿਡ ਛੁੱਟੀ ਨਹੀਂ ਹੋਵੇਗੀ। ਜਿਸ ਕਾਰਨ ਸਕੂਲ, ਕਾਲਜ ਅਤੇ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।