Election Results 2024
(Source: ECI/ABP News/ABP Majha)
Chandigarh Lockdown: ਚੰਡੀਗੜ੍ਹ 'ਚ ਵੇਖੋ ਲੌਕਡਾਊਨ ਦਾ ਹਾਲ, ਸੁਖਨਾ ਝੀਲ ਤੇ ਪਾਰਕ ਰਹੇ ਸੁਨਸਾਨ
ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਦਿਨ ਦਾ ਲੌਕਡਾਊਨ ਲਾਇਆ ਗਿਆ। ਕੋਰੋਨਾ ਦੇ ਮੱਦੇਨਜ਼ਰ ਭੀੜ ਇਕੱਠ ਹੋਣ ਤੋਂ ਰੋਕਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਮਨੌਮੀ 'ਤੇ ਲੌਕਡਾਊਨ ਲਾਉਣ ਦਾ ਫੈਸਲਾ ਲਿਆ। (Photo Credit:- Meharban Singh)
Download ABP Live App and Watch All Latest Videos
View In Appਦੱਸ ਦਈਏ ਕਿ ਲੌਕਡਾਊਨ ਦੌਰਾਨ ਸ਼ਹਿਰ ਦੀਆਂ ਸੜਕਾਂ 'ਤੇ ਲੋਕਾਂ ਦੀ ਆਵਾਜਾਈ ਲਾਜ਼ਮੀ ਕੰਮਾਂ ਲਈ ਰਹੀ, ਪਰ ਸੁਖਨਾ ਝੀਲ ਤੇ ਵੱਖ-ਵੱਖ ਪਾਰਕਾਂ ਵਿਚ ਸੰਨਾਟਾ ਛਾਇਆ ਰਿਹਾ। (Photo Credit:- Meharban Singh)
ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਡਰ ਸੀ ਕਿ ਰਾਮਨੌਮੀ ਦੇ ਮੌਕੇ 'ਤੇ ਸ਼ਹਿਰ ਦੇ ਵੱਖ-ਵੱਖ ਮੰਦਰਾਂ 'ਚ ਸ਼ਰਧਾਲੂਆਂ ਦੀ ਭੀੜ ਇਕੱਠੀ ਹੋਵੇਗੀ। ਇਸ ਲਈ ਬੁੱਧਵਾਰ ਨੂੰ ਸਾਰੇ ਮੰਦਰਾਂ ਨੂੰ ਆਮ ਲੋਕਾਂ ਲਈ ਬੰਦ ਰੱਖਿਆ ਗਿਆ ਨਾਲ ਹੀ ਮੰਦਰਾਂ ਦੇ ਦਰਵਾਜ਼ਿਆਂ 'ਤੇ ਲਿਖ ਕੇ ਨੋਟਿਸ ਲਾਇਆ ਗਿਆ। (Photo Credit:- Meharban Singh)
ਦੱਸ ਦਈਏ ਕਿ ਮੰਦਰਾਂ ਅੰਦਰ ਪੰਡਤਾਂ ਨੂੰ ਪੂਜਾ ਕਰਨ ਦੀ ਇਜਾਜ਼ਤ ਸੀ। (Photo Credit:- Meharban Singh)
ਚੰਡੀਗੜ੍ਹ ਪੁਲਿਸ ਮੁਲਾਜ਼ਮ ਸੜਕਾਂ 'ਤੇ ਵੇਖੇ ਗਏ ਤੇ ਕਈ ਥਾਂਵਾਂ 'ਤੇ ਨਾਕੇ ਲਗਾਏ ਗਏ। ਇਸ ਦੌਰਾਨ ਕੋਈ ਵੀ ਵਿਅਕਤੀ ਜੋ ਗੈਰ-ਲਾਜ਼ਮੀ ਕਾਰਨਾਂ ਕਰਕੇ ਘੁੰਮਦਾ ਮਿਲਿਆ ਉਸ ਦਾ ਚਲਾਨ ਕੱਟਿਆ ਗਿਆ। (Photo Credit:- Meharban Singh)
ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਨਾਈਟ ਕਰਫਿਊ ਤੇ ਵੀਕੈਂਡ ਲੌਕਡਾਊਨ ਦਾ ਸਮਾਂ ਵੀ ਮੰਗਲਵਾਰ ਨੂੰ ਦੋ ਘੰਟੇ ਵਧਾ ਦਿੱਤਾ। (Photo Credit:- Meharban Singh)
ਕੇਂਦਰ ਸ਼ਾਸਤ ਪ੍ਰਦੇਸ਼ ਸ਼ੁੱਕਰਵਾਰ ਨੂੰ ਸੱਤ ਦਿਨਾਂ ਦੀ ਲੌਕਡਾਊਨ ਦਾ ਪ੍ਰਸਤਾਵ ਵੀ ਦੇਵੇਗਾ। ਚੰਡੀਗੜ੍ਹ ਵਿੱਚ ਪਿਛਲੇ ਦਿਨਾਂ ਵਿੱਚ ਸੰਕਰਮਣ ਦੇ ਮਾਮਲੇ ਵਿੱਚ ਕਾਫ਼ੀ ਵਾਧਾ ਹੋਇਆ ਹੈ। (Photo Credit:- Meharban Singh)
(Photo Credit:- Meharban Singh)
(Photo Credit:- Meharban Singh)
(Photo Credit:- Meharban Singh)