ਪੰਜਾਬੀਓ ਸਾਵਧਾਨ! ਚੰਡੀਗੜ੍ਹ 'ਚ ਹਾਲਾਤ ਵਿਗੜੇ, ਸੁਖਨਾ ਫਲੱਡ ਗੇਟ ਖੁੱਲ੍ਹੇ, ਸਕੂਲ ਬੰਦ, ਜਾਰੀ ਹੋ ਗਿਆ ਅਲਰਟ
ਚੰਡੀਗੜ੍ਹ ਵਿੱਚ ਲਗਾਤਾਰ ਭਾਰੀ ਮੀਂਹ ਕਾਰਨ ਸੁਖਨਾ ਝੀਲ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਹੈ। ਇਸ ਨਾਲ ਸ਼ਹਿਰ ਦੇ ਹਾਲਾਤ ਵਿਗੜ ਗਏ ਹਨ। ਬੁੱਧਵਾਰ ਸਵੇਰੇ 7 ਵਜੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ।
image source twitter
1/6
ਬੁੱਧਵਾਰ ਸਵੇਰੇ 7 ਵਜੇ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ ਗਏ। ਸੈਕਟਰ-26, ਬਾਪੂਧਾਮ ਦਾ ਪੁਲ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਰਸਤੇ ਤੋਂ ਨਾ ਜਾਣ ਅਤੇ ਬਦਲਵੇਂ ਰੂਟਾਂ ਦੀ ਵਰਤੋਂ ਕਰਨ।
2/6
ਪ੍ਰਸ਼ਾਸਨ ਵੱਲੋਂ ਸ਼ਹਿਰ ’ਚ ਲਗਾਤਾਰ ਹੋ ਰਹੀ ਭਾਰੀ ਬਰਸਾਤ ਦੇ ਮੱਦੇਨਜ਼ਰ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ। ਵਿਦਿਆਰਥੀਆਂ ਤੇ ਸਟਾਫ਼ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦਿਆਂ ਸਾਰੇ ਸਕੂਲ 3 ਸਤੰਬਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
3/6
ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨਿਸ਼ਾਤ ਕੁਮਾਰ ਯਾਦਵ ਨੇ ਨਾਲੇ, ਝੀਲਾਂ, ਤਾਲਾਬ, ਦਰਿਆਵਾਂ ਤੇ ਹੋਰ ਜਲ ਸਰੋਤਾਂ ਜਿਵੇਂ ਪਟਿਆਲਾ ਕੀ ਰਾਓ ਤੇ ਸੁਖਨਾ ਚੋਅ ਆਦਿ ’ਚ ਪ੍ਰਵੇਸ਼ ਕਰਨ ’ਤੇ ਪਾਬੰਦੀ ਲਾਈ ਹੈ।
4/6
ਪਾਲਤੂ ਜਾਨਵਰਾਂ ਤੇ ਪਸ਼ੂਆਂ ਨੂੰ ਪਾਣੀ ’ਚ ਲੈ ਜਾਣਾ, ਮੱਛੀਆਂ ਫੜ੍ਹਨਾ ਅਤੇ ਤੈਰਾਕੀ ਆਦਿ ਨਹੀਂ ਕਰ ਸਕਦੇ।
5/6
ਹਾਲਾਂਕਿ ਡਿਜ਼ਾਸਟਰ ਮੈਨੇਜਮੈਂਟ ਟੀਮ, ਪੁਲਸ-ਫ਼ੌਜ ਅਫ਼ਸਰ ਤੇ ਬਚਾਅ ਕਾਰਜਾਂ ’ਚ ਲੱਗੇ ਮੁਲਾਜ਼ਮਾਂ ’ਤੇ ਹੁਕਮ ਲਾਗੂ ਨਹੀਂ ਹਨ। 31 ਅਕਤੂਬਰ ਤੱਕ ਕੋਈ ਨਾਗਰਿਕ ਨਿਰਦੇਸ਼ਾਂ ਦਾ ਉਲੰਘਣ ਕਰਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੁਰੱਖਿਆ ਲਈ ਹਦਾਇਤਾਂ ਦੀ ਪਾਲਣਾ ਕਰਨ ਅਤੇ ਪਾਣੀ ਦੇ ਸਰੋਤਾਂ ਤੋਂ ਦੂਰ ਰਹਿਣ।
6/6
ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਬਾਰਿਸ਼ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਸੂਬੇ 'ਚ ਔਰੇਂਜ ਅਤੇ ਯੈਲੋ ਅਲਰਟ ਜਾਰੀ ਕੀਤਾ ਹੈ। ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਔਰੇਂਜ ਅਲਰਟ ਹੈ, ਜਦਕਿ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ, ਫਤਿਹਗੜ੍ਹ ਸਾਹਿਬ, ਲੁਧਿਆਣਾ, ਸੰਗਰੂਰ ਅਤੇ ਮੋਹਾਲੀ 'ਚ ਯੈਲੋ ਅਲਰਟ ਹੈ। ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਦੀ ਸੰਭਾਵਨਾ ਹੈ, ਬਾਕੀ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਮੱਧਮ ਬਾਰਿਸ਼ ਹੋ ਸਕਦੀ ਹੈ।
Published at : 03 Sep 2025 02:04 PM (IST)