Charanjit Singh Channi Property: ਜਾਣੋ ਕਿੰਨੀ ਜਾਇਦਾਦ ਦੇ ਮਾਲਿਕ ਚਰਨਜੀਤ ਚੰਨੀ, ਲਗਜ਼ਰੀ ਗੱਡੀਆਂ 'ਚ ਕਰਦੇ ਸਫ਼ਰ
Charanjit Singh Channi Property: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਚੋਣਾਂ ਵਿੱਚ ਨਾਮਜ਼ਦਗੀ ਭਰਨ ਸਮੇਂ ਹਲਫਨਾਮੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ। ਉਦੋਂ ਤੋਂ ਉਹ ਕਾਫੀ ਚਰਚਾ 'ਚ ਬਣੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ਉਸਨੇ ਆਪਣੀ ਜ਼ਮੀਨ, ਪੈਸੇ ਤੇ ਕਾਰਾਂ ਬਾਰੇ ਜਾਣਕਾਰੀ ਦਿੱਤੀ ਹੈ ਤਾਂ ਆਓ ਜਾਣਦੇ ਹਾਂ ਚੰਨੀ ਕਿੰਨੇ ਅਮੀਰ ਹੈ ਤੇ ਹੁਣ ਕਿੰਨੀ ਦੌਲਤ ਦੇ ਮਾਲਕ ਹਨ।
Download ABP Live App and Watch All Latest Videos
View In Appਦੱਸ ਦੇਈਏ ਕਿ ਇਸ ਹਲਫਨਾਮੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਆਪਣੀ ਅਤੇ ਆਪਣੀ ਪਤਨੀ ਦੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਜਿਸ ਅਨੁਸਾਰ ਚੰਨੀ ਕੋਲ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਹੈ, ਜਿਸ ਵਿੱਚ ਕਾਰ, ਜ਼ਮੀਨ, ਚੱਲ-ਅਚੱਲ ਜਾਇਦਾਦ ਸ਼ਾਮਲ ਹੈ।
ਦਰਅਸਲ ਚੰਨੀ ਨੇ ਹਲਫਨਾਮੇ 'ਚ ਆਪਣੀ ਕੁੱਲ ਜਾਇਦਾਦ 9.44 ਕਰੋੜ ਰੁਪਏ ਦੱਸੀ ਸੀ। ਜਾਣਕਾਰੀ ਮੁਤਾਬਕ ਚੰਨੀ ਕੋਲ 2.62 ਕਰੋੜ ਦੀ ਚੱਲ ਅਤੇ 6.82 ਕਰੋੜ ਦੀ ਅਚੱਲ ਜਾਇਦਾਦ ਹੈ।
ਦੂਜੇ ਪਾਸੇ ਜੇਕਰ ਜ਼ਮੀਨ ਦੀ ਗੱਲ ਕਰੀਏ ਤਾਂ ਚਰਨਜੀਤ ਸਿੰਘ ਚੰਨੀ ਕੋਲ ਮੁਹਾਲੀ ਤੇ ਰੂਪ ਨਗਰ ਵਿੱਚ ਵਾਹੀਯੋਗ, ਗੈਰ-ਖੇਤੀਬਾੜੀ ਤੇ ਵਪਾਰਕ ਜ਼ਮੀਨ ਹੈ। ਇਸ ਵਿਚ 14062 ਵਰਗ ਫੁੱਟ ਜ਼ਮੀਨ ਮੋਰਿੰਡਾ ਵਿਚ ਹੈ ਅਤੇ ਇਕ ਜਾਇਦਾਦ 13500 ਵਰਗ ਫੁੱਟ ਹੈ, ਜੋ ਮੋਹਾਲੀ ਵਿਚ ਹੈ, ਜੋ ਉਸ ਦੀ ਪਤਨੀ ਦੇ ਨਾਂ 'ਤੇ ਹੈ।
ਤੁਹਾਨੂੰ ਦੱਸ ਦੇਈਏ ਕਿ ਚੰਨੀ ਕੋਲ ਇੱਕ ਟੋਇਟਾ ਫਾਰਚੂਨਰ ਅਤੇ ਇੱਕ SUV ਕਾਰ ਹੈ। ਜਿਸ ਦੀ ਕੀਮਤ 32.57 ਲੱਖ ਰੁਪਏ ਹੈ। ਉਸ ਦੀ ਪਤਨੀ ਕੋਲ 45.99 ਕਾਰਾਂ ਹਨ।
ਦੱਸਣਯੋਗ ਹੈ ਕਿ ਚੰਨੀ ਅਤੇ ਉਨ੍ਹਾਂ ਦੀ ਪਤਨੀ 'ਤੇ 88.35 ਲੱਖ ਰੁਪਏ ਦਾ ਕਰਜ਼ਾ ਹੈ, ਜਿਸ 'ਚ ਕਾਰ ਦਾ ਕਰਜ਼ਾ ਵੀ ਸ਼ਾਮਲ ਹੈ। ਇਸ ਹਲਫਨਾਮੇ 'ਚ ਚੰਨੀ ਨੇ ਦੱਸਿਆ ਸੀ ਕਿ ਉਹ ਇਕ ਕਾਰੋਬਾਰੀ ਹੈ, ਜਿਸ ਦੀ ਕਮਾਈ 27.84 ਲੱਖ ਰੁਪਏ ਪ੍ਰਤੀ ਮਹੀਨਾ ਹੈ।