8 ਜ਼ਿਲ੍ਹਿਆਂ 'ਚ ਸ਼ੀਤ ਲਹਿਰ ਦਾ ਅਲਰਟ, 3 ਸ਼ਹਿਰਾਂ ਦਾ ਤਾਪਮਾਨ 3 ਡਿਗਰੀ ਪਹੁੰਚਿਆ, ਸਿਹਤ ਵਿਭਾਗ ਵੱਲੋਂ ਚੇਤਾਵਨੀ
ਪੰਜਾਬ ਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਉਥੇ ਹੀ ਵੀਰਵਾਰ ਨੂੰ ਦੇਸ਼ ਭਰ ਚ ਜਲੰਧਰ ਦਾ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ। ਸੂਬੇ ਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਾ..
Continues below advertisement
image source twitter
Continues below advertisement
1/7
ਪੰਜਾਬ 'ਚ ਹੱਡ ਚੀਰਵੀਂ ਠੰਡ ਪੈਣੀ ਸ਼ੁਰੂ ਹੋ ਗਈ ਹੈ। ਉਥੇ ਹੀ ਵੀਰਵਾਰ ਨੂੰ ਦੇਸ਼ ਭਰ ਵਿਚ ਜਲੰਧਰ ਦਾ ਆਦਮਪੁਰ 3 ਡਿਗਰੀ ਤਾਪਮਾਨ ਦੇ ਨਾਲ ਸਭ ਤੋਂ ਠੰਡਾ ਰਿਹਾ। ਸੂਬੇ 'ਚ ਦਿਨ ਭਰ ਭਾਵੇਂ ਧੁੱਪ ਨਿਕਲਣ ਨਾਲ ਥੋੜ੍ਹੀ ਰਾਹਤ ਮਿਲੀ ਪਰ ਸਰਦ ਰਾਤਾਂ ਆਪਣਾ ਰੰਗ ਵਿਖਾ ਰਹੀਆਂ ਹਨ।
2/7
ਪਹਿਲੀ ਵਾਰ ਅਜਿਹਾ ਹੋਇਆ ਹੈ ਕਿ 3 ਸ਼ਹਿਰਾਂ 'ਚ ਸਿਰਫ਼ 3 ਡਿਗਰੀ ਤਾਪਮਾਨ ਆ ਗਿਆ ਹੈ। ਆਦਮਪੁਰ ਵਿਚ ਘੱਟ-ਘੱਟ ਤਾਪਮਾਨ 3 ਡਿਗਰੀ, ਫਰੀਦਕੋਟ 'ਚ ਘੱਟੋ ਘਟ ਤਾਪਮਾਨ 3.2 ਡਿਗਰੀ ਅਤੇ ਬਠਿੰਡਾ ਵਿਚ 3.8 ਡਿਗਰੀ ਰਿਹਾ। ਸੂਬੇ ਵਿਚ ਵੱਧ ਤੋਂ ਵਧ ਤਾਪਮਾਨ ਪਟਿਆਲਾ 'ਚ 23.6 ਡਿਗਰੀ ਰਿਹਾ ਜਦਕਿ ਇਕ ਦਿਨ ਪਹਿਲਾਂ ਆਨੰਦਪੁਰ ਸਾਹਿਬ 24 ਡਿਗਰੀ ਦੇ ਨਾਲ ਸਭ ਤੋਂ ਟੌਪ 'ਤੇ ਸੀ।
3/7
ਅੱਜ ਵੀ ਪੰਜਾਬ ਦੇ 8 ਜ਼ਿਲ੍ਹਿਆਂ ਵਿੱਚ ਸਰਦੀ ਲਈ ਯੈਲੋ ਅਲਰਟ ਜਾਰੀ ਹੈ। ਧੁੰਦ ਵੀ ਛਾਈ ਹੋਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਦੇ ਤਾਪਮਾਨ ਵਿੱਚ 0.6 ਡਿਗਰੀ ਦੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 1.6 ਡਿਗਰੀ ਘੱਟ ਹੈ।
4/7
ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਪੰਜਾਬ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਉੱਪਰੀ ਹਵਾਵਾਂ ਵਿੱਚ ਇੱਕ ਵੈਸਟਰਨ ਡਿਸਟਰਬੈਂਸ ਐਕਟਿਵ ਹੋਇਆ ਹੈ। ਇਸ ਕਾਰਨ ਹਿਮਾਚਲ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੀਆਂ ਠੰਡੀ ਹਵਾਵਾਂ ਮੌਸਮ ‘ਤੇ ਪ੍ਰਭਾਵ ਪਾਏਂਗੀ। ਅੱਜ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ, ਜਲੰਧਰ ਅਤੇ ਮੋਗਾ ਵਿੱਚ ਸਰਦੀ ਦੀ ਲਹਿਰ ਰਹੇਗੀ। ਸਾਰੇ ਜ਼ਿਲਿਆਂ ਦਾ ਨਿਊਨਤਮ ਤਾਪਮਾਨ 3.2 ਡਿਗਰੀ ਤੋਂ 8.6 ਡਿਗਰੀ ਤੱਕ ਪਹੁੰਚ ਗਿਆ ਹੈ।
5/7
ਮੌਸਮ ਵਿਭਾਗ ਦੇ ਅਨੁਸਾਰ ਅਗਲੇ 7 ਦਿਨਾਂ ਤੱਕ ਬਾਰਿਸ਼ ਨਹੀਂ ਹੋਵੇਗੀ ਅਤੇ ਮੌਸਮ ਸੁੱਕਾ ਰਹੇਗਾ। ਰਾਜ ਦੇ ਕੁਝ ਇਲਾਕਿਆਂ ਵਿੱਚ ਹਲਕਾ ਜਾਂ ਮਧਮ ਧੁੰਦ ਪੈ ਸਕਦੀ ਹੈ।
Continues below advertisement
6/7
ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਤੇਜ਼ ਠੰਡ ਅਤੇ ਸ਼ੀਤ ਲਹਿਰ ਦੇ ਦੌਰਾਨ ਖ਼ਾਸ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਤਾਪਮਾਨ ਲਗਾਤਾਰ ਘਟਣ ਕਾਰਨ ਬੱਚੇ, ਬਜ਼ੁਰਗ, ਗਰਭਾਸ਼ੀ ਮਹਿਲਾਵਾਂ ਅਤੇ ਦਿਲ-ਫੇਫੜਿਆਂ ਦੀ ਬਿਮਾਰੀ ਵਾਲੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ।
7/7
ਇਸ ਲਈ ਘਰ ਤੋਂ ਬਾਹਰ ਨਿਕਲਣ ਵੇਲੇ ਗਰਮ ਕੱਪੜੇ, ਕੈਪ, ਦਸਤਾਨੇ ਅਤੇ ਮੋਜ਼ੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ, ਸਰੀਰ ਨੂੰ ਗਰਮ ਰੱਖਣ ਲਈ ਗਰਮ ਪਾਣੀ, ਸੂਪ ਅਤੇ ਗਰਮ ਭੋਜਨ ਲੈਣਾ ਲਾਭਦਾਇਕ ਹੈ। ਠੰਡੇ ਹਵਾਵਾਂ ਵਿਚ ਲੰਮਾ ਸਮਾਂ ਨਾ ਬਿਤਾਉਣ ਅਤੇ ਸਵੇਰੇ-ਸ਼ਾਮ ਬਿਨਾਂ ਲੋੜ ਬਾਹਰ ਜਾਣ ਤੋਂ ਬਚਣ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ।
Published at : 05 Dec 2025 03:34 PM (IST)