ਪੰਜਾਬ 'ਚ ਸ਼ੀਤ ਲਹਿਰ ਦਾ ਕਹਿਰ! ਰਹੋ ਸਾਵਧਾਨ, ਇਸ ਦਿਨ ਪੈ ਸਕਦਾ ਛਮ-ਛਮ ਮੀਂਹ
ਮੌਸਮ ਵਿਭਾਗ ਦੇ ਅਨੁਸਾਰ 31 ਦਸੰਬਰ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਰਾਜ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ। ਦਿਨੋ-ਦਿਨ ਵਧ ਰਹੀ ਠੰਡ ਕਾਰਨ ਕਈ ਬਿਮਾਰੀਆਂ ਨੇ ਆਪਣੀ ਰਫ਼ਤਾਰ ਵਧਾ ਲਈ..
Continues below advertisement
image source twitter
Continues below advertisement
1/6
ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੋਹਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਘੱਟ ਤੋਂ ਘੱਟ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦੀ ਕਮੀ ਆਈ ਹੈ। ਹੁਣ ਇਹ ਆਮ ਤਾਪਮਾਨ ਦੇ ਨੇੜੇ ਪਹੁੰਚ ਗਿਆ ਹੈ। ਸਭ ਤੋਂ ਘੱਟ ਤਾਪਮਾਨ 3.4 ਡਿਗਰੀ ਸੈਲਸੀਅਸ ਫਰੀਦਕੋਟ ਵਿੱਚ ਦਰਜ ਕੀਤਾ ਗਿਆ।
2/6
ਇਸ ਦੌਰਾਨ ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਸ਼ੀਤ ਲਹਿਰ ਦਰਜ ਕੀਤੀ ਗਈ। ਅੰਮ੍ਰਿਤਸਰ, ਆਦਮਪੁਰ, ਪਠਾਨਕੋਟ ਅਤੇ ਬਠਿੰਡਾ ਵਿੱਚ ਜ਼ੀਰੋ ਵਿਜ਼ੀਬਿਲਟੀ ਦਰਜ ਕੀਤੀ ਗਈ। ਲੁਧਿਆਣਾ ਵਿੱਚ 10 ਮੀਟਰ, ਪਟਿਆਲਾ ਵਿੱਚ 20 ਮੀਟਰ ਅਤੇ ਬਠਿੰਡਾ ਵਿੱਚ 50 ਮੀਟਰ ਵਿਜ਼ੀਬਿਲਟੀ ਰਿਕਾਰਡ ਕੀਤੀ ਗਈ। ਇਸਦਾ ਪ੍ਰਭਾਵ ਰੋਡ ਟ੍ਰਾਂਸਪੋਰਟ ਤੋਂ ਲੈ ਕੇ ਫਲਾਈਟਾਂ ਤੱਕ ਪਿਆ ਹੈ।
3/6
ਮੌਸਮ ਵਿਭਾਗ ਦੇ ਅਨੁਸਾਰ ਅੱਜ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਮੋਹਾਲੀ ਵਿੱਚ ਕਿੱਥੇ-ਕਿੱਥੇ ਸੰਘਣਾ ਕੋਹਰਾ ਛਾਇਆ ਰਹਿਣ ਦੀ ਸੰਭਾਵਨਾ ਹੈ। ਜਦਕਿ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿੱਚ ਕਿੱਥੇ-ਕਿੱਥੇ ਘਣਾ ਕੋਹਰਾ ਅਤੇ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਹੈ।
4/6
ਇਸਦੇ ਨਾਲ-ਨਾਲ ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿੱਚ ਕਿੱਥੇ-ਕਿੱਥੇ ਸੰਘਣ ਤੋਂ ਬਹੁਤ ਘਣਾ ਕੋਹਰਾ ਅਤੇ ਸ਼ੀਤ ਲਹਿਰ ਰਹਿਣ ਦੀ ਸੰਭਾਵਨਾ ਹੈ। ਫ਼ਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕੁਝ ਥਾਵਾਂ ‘ਤੇ ਘਣਾ ਤੋਂ ਬਹੁਤ ਘਣਾ ਕੋਹਰਾ ਛਾ ਸਕਦਾ ਹੈ। ਮੌਸਮ ਸੁੱਕਾ ਬਣਿਆ ਰਹਿਣ ਦੀ ਸੰਭਾਵਨਾ ਹੈ।
5/6
ਮੌਸਮ ਵਿਭਾਗ ਦੇ ਅਨੁਸਾਰ 31 ਦਸੰਬਰ ਅਤੇ ਨਵੇਂ ਸਾਲ ਦੇ ਪਹਿਲੇ ਦਿਨ ਰਾਜ ਦੇ ਕੁਝ ਹਿੱਸਿਆਂ ਵਿੱਚ ਬਾਰਿਸ਼ ਹੋ ਸਕਦੀ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋ ਜਾਵੇਗਾ।
Continues below advertisement
6/6
ਦਿਨੋ-ਦਿਨ ਵਧ ਰਹੀ ਠੰਡ ਕਾਰਨ ਕਈ ਬਿਮਾਰੀਆਂ ਨੇ ਆਪਣੀ ਰਫ਼ਤਾਰ ਵਧਾ ਲਈ ਹੈ ਅਤੇ ਵਧੇਰੇ ਲੋਕ ਜਿੱਥੇ ਫਲੂ, ਜ਼ੁਕਾਮ, ਖੰਘ ਅਤੇ ਬੁਖ਼ਾਰ ਤੋਂ ਪੀੜਤ ਹੋਣ ਕਾਰਨ ਡਾਕਟਰਾਂ ਦੇ ਚੱਕਰ ਕੱਟ ਰਹੇ ਹਨ, ਉਥੇ ਹੀ ਕੁਝ ਲੋਕ ਜਿਨ੍ਹਾਂ ਨੂੰ ਦਮੇ ਅਤੇ ਦਿਲ ਦੀ ਬਿਮਾਰੀ ਆਦਿ ਦੀਆਂ ਪ੍ਰੇਸ਼ਾਨੀਆਂ ਹਨ, ਉਨ੍ਹਾਂ ਨੂੰ ਵੀ ਠੰਡ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Published at : 29 Dec 2025 03:59 PM (IST)