Amritsar 'ਚ ਨਾਕਿਆਂ 'ਤੇ ਬਗੈਰ ਮਾਸਕ ਵਾਲਿਆਂ ਦੇ ਕੀਤੇ ਕੋਰੋਨਾ ਟੈਸਟ
ਅੰਮ੍ਰਿਤਸਰ 'ਚ ਕੋਰੋਨਾ ਦੇ ਵਧਦੇ ਕੇਸਾਂ ਤੋਂ ਚੌਕਸ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਵੱਖ-ਵੱਖ ਥਾਂਵਾਂ 'ਤੇ ਨਾਕੇਬੰਦੀ ਕੀਤੀ ਗਈ। ਇਸ ਦੇ ਨਾਲ ਹੀ ਟੀਮ ਵੱਲੋਂ ਮਾਸਕ ਨਾ ਪਹਿਨਣ ਵਾਲੇ ਚਾਲਕਾਂ ਦੇ ਕੋਰੋਨਾ ਦੇ ਸੈਂਪਲ ਲਏ ਜਾ ਰਹੇ ਹਨ। (Photo Credit:- Gagandeep Sharma)
Download ABP Live App and Watch All Latest Videos
View In Appਅੰਮ੍ਰਿਤਸਰ 'ਚ ਪਿਛਲੇ ਦੋ ਤਿੰਨ ਹਫਤਿਆਂ ਤੋਂ ਕੋਰੋਨਾ ਦੀ ਦੂਜੀ ਲਹਿਰ ਤਹਿਤ ਵਧ ਰਹੇ ਕੇਸਾਂ ਮਗਰੋਂ ਮੁੱਖ ਮੰਤਰੀ ਦੇ ਹੁਕਮਾਂ 'ਤੇ ਪੁਲਿਸ ਬਗੈਰ ਮਾਸਕ ਘੁੰਮਣ ਵਾਲਿਆਂ ਦੇ ਚਲਾਨ ਕੱਟਣ ਦੀ ਬਜਾਏ ਮੌਕੇ 'ਤੇ ਸੈਂਪਲ ਲੈਣ ਦੀ ਹਦਾਇਤ ਦਿੱਤੀ ਗਈ। (Photo Credit:- Gagandeep Sharma)
ਇਸ ਹਦਾਇਤ ਤਹਿਤ ਵੱਖ-ਵੱਖ ਖੇਤਰਾਂ 'ਚ ਪੁਲਿਸ ਦੀ ਨਾਕੇਬੰਦੀ ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਹੁੰਚ ਕੇ ਬਗੈਰ ਮਾਸਕ ਘੁੰਮ ਰਹੇ ਲੋਕਾਂ ਦੇ ਸੈਂਪਲ ਇਕੱਠੇ ਕੀਤੇ ਗਏ। (Photo Credit:- Gagandeep Sharma)
ਅੰਮ੍ਰਿਤਸਰ ਦੇ ਸੁਲਤਾਨਵਿੰਡ ਖੇਤਰ 'ਚ ਵੇਰਕਾ ਸਰਕਾਰੀ ਹਸਪਤਾਲ ਵੱਲੋਂ ਤਾਇਨਾਤ ਟੀਮ ਦੇ ਡਾਕਟਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਰੋਜਾਨਾ ਵੱਖ-ਵੱਖ ਥਾਈਂ ਲੱਗਣ ਵਾਲੇ ਨਾਕਿਆਂ 'ਤੇ 150 ਦੇ ਕਰੀਬ ਸੈਂਪਲ ਲਏ ਜਾਂਦੇ ਹਨ ਜਿਨ੍ਹਾਂ ਦੀ 24 ਘੰਟਿਆਂ 'ਚ ਰਿਪੋਰਟ ਦੇ ਸਰਕਾਰੀ ਮੈਡੀਕਲ ਕਾਲਜ ਵੱਲੋਂ ਦਿੱਤੀ ਜਾਂਦੀ ਹੈ। (Photo Credit:- Gagandeep Sharma)
ਚਿੰਤਾ ਦੀ ਗੱਲ ਤਾਂ ਇਹ ਹੈ ਕਿ ਨਾਕਿਆਂ 'ਤੇ ਲਏ ਸੈਂਪਲਾਂ 'ਚੋਂ 5 ਫੀਸਦੀ ਤਕ ਲੋਕ ਪੌਜ਼ੇਟਿਵ ਆ ਰਹੇ ਹਨ। ਇਨ੍ਹਾਂ ਨਾਲ ਤੁਰੰਤ ਸਥਾਨਕ ਸਿਹਤ ਵਿਭਾਗ ਦੀਆਂ ਟੀਮਾਂ ਸੰਪਰਕ ਕਰਕੇ ਕੋਵਿਡ ਪ੍ਰੋਟੋਕਾਲ ਮੁਤਾਬਕ ਹੋਮ ਕੁਆਰਨਟਾਈਨ ਕੀਤਾ ਜਾ ਰਿਹਾ ਹੈ। (Photo Credit:- Gagandeep Sharma)
(Photo Credit:- Gagandeep Sharma)