6ਵੇਂ ਪੇਅ ਕਮਿਸ਼ਨ ਦੇ ਵਿਰੋਧ 'ਚ ਮੋਟਰਸਾਈਕਲਾਂ 'ਤੇ ਚੜ੍ਹ ਸੜਕਾਂ 'ਤੇ ਆਏ ਮੁਲਾਜ਼ਮ, ਕੈਪਟਨ ਸਰਕਾਰ ਨੂੰ ਚੇਤਾਵਨੀ
6ਵੇਂ ਪੇਅ ਕਮਿਸ਼ਨ ਦੇ ਵਿਰੋਧ 'ਚ ਮੋਟਰਸਾਈਕਲਾਂ 'ਤੇ ਚੜ੍ਹ ਸੜਕਾਂ 'ਤੇ ਆਏ ਮੁਲਾਜ਼ਮ, ਕੈਪਟਨ ਸਰਕਾਰ ਨੂੰ ਚੇਤਾਵਨੀ
1/5
6ਵੇਂ ਪੇਅ ਕਮਿਸ਼ਨ ਨੂੰ ਰੱਦ ਕਰਵਾਉਣ ਤੇ ਉਸ ਵਿੱਚ ਸੋਧ ਕਰਾਉਣ ਲਈ ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ।
2/5
ਇਸੇ ਤਹਿਤ ਅੱਜ ਮੋਗਾ ਦੇ ਡੀਸੀ ਮਨਿਸਟਰੀਅਲ ਸਟਾਫ ਵੱਲੋਂ ਪੇਅ ਕਮਿਸ਼ਨ ਵਿੱਚ ਸੋਧ ਕਰਵਾਉਣ ਨੂੰ ਲੈ ਕੇ ਮੋਟਰਸਾਈਕਲ ਰੈਲੀ ਦਾ ਆਗਾਜ਼ ਕੀਤਾ ਗਿਆ।
3/5
ਮਨਿਸਟਰੀਅਲ ਸਟਾਫ਼ ਯੂਨੀਅਨ ਦੇ ਪ੍ਰਧਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਵੱਲੋਂ 6ਵਾਂ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ, ਉਸ ਵਿੱਚ ਸਾਡੇ ਕਈ ਮੁਲਾਜ਼ਮਾਂ ਨੂੰ ਅਣਦੇਖਿਆ ਕੀਤਾ ਗਿਆ ਹੈ।
4/5
ਰੋਸ ਵਜੋਂ ਅੱਜ ਮੋਟਰਸਾਈਕਲ ਰੈਲੀ ਦਾ ਆਗਾਜ਼ ਕੀਤਾ ਗਿਆ ਤੇ ਜੇ ਅੱਜ ਸ਼ਾਮ ਤੱਕ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ 8 ਤੇ 9 ਤਾਰੀਖ ਨੂੰ ਸਮੁੱਚਾ ਮਨਿਸਟਰੀਅਲ ਸਟਾਫ ਪੈੱਨ ਡਾਊਨ ਸਟਰਾਈਕ ਤੇ ਰਹੇਗਾ।
5/5
ਉਨ੍ਹਾਂ ਕਿਹਾ ਕਿ ਅਸੀਂ ਫਿਰ ਵੀ ਐਤਵਾਰ ਤੱਕ ਦਾ ਸਮਾਂ ਸਰਕਾਰ ਨੂੰ ਦੇ ਰਹੇ ਹਾਂ ਜੇ ਐਤਵਾਰ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੂਬਾ ਪੱਧਰੀ ਮੀਟਿੰਗ ਕਰਕੇ ਅਗਲੀ ਰਣਨੀਤੀ ਅਲਾਪੀ ਜਾਏਗੀ।
Published at : 07 Jul 2021 04:47 PM (IST)