ਕਿਸਾਨ ਦੇ ਬਣਾਏ ਆਰਗੇਨਿਕ ਗੁੜ ਦੀ ਹੈ ਦੂਰ - ਦੂਰ ਤਕ ਡਿਮਾਂਡ
ਗੰਨੇ ਦੀ ਫਸਲ ਕਿਸੇ ਗੰਨਾ ਮਿਲ ਨੂੰ ਨਾ ਵੇਚ ਕੇ ਲਗਾਇਆ ਆਪਣੇ ਆਪ ਦਾ ਹੀ ਗੁੜ ਤੇ ਸ਼ੱਕਰ ਬਣਾਉਣ ਦਾ ਪਲਾਟ ਹੁਣ ਰੋਜ਼ਾਨਾ 15000 ਤੋਂ 20000 ਕਮਾ ਆ ਰਿਹਾ ਹੈ ।
Download ABP Live App and Watch All Latest Videos
View In Appਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਖੋਖਰ 'ਚ ਇਕ ਕਿਸਾਨ ਅਜਿਹਾ ਵੀ ਹੈ ਜੋ ਕਿ ਗੰਨਾ ਸ਼ੂਗਰ ਮਿਲ ਨੂੰ ਨਾ ਭੇਜ ਕੇ ਆਰਗੇਨਿਕ ਕੋਰਟ ਤਿਆਰ ਕਰ ਵੇਚਦਾ ਹੈ। ਇਸ ਦੇ ਬਣਾਏ ਗੁੜ ਦੀ ਡਿਮਾਂਡ ਇੰਨੀ ਹੈ ਕਿ ਦੂਰ-ਦੂਰ ਤੋਂ ਲੋਕ ਖਰੀਦਣ ਲਈ ਆਉਂਦੇ ਹਨ। ਜੇਕਰ ਗੱਲ ਕੀਤੀ ਜਾਵੇ ਸਫਾਈ ਦੀ ਤਾਂ ਸਫਾਈ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਜਿੱਥੇ ਗੁੜ ਬਣਾਇਆ ਜਾਂਦਾ ਹੈ ਉੱਥੇ ਚਾਰਾਂ ਪਾਸੇ ਜਾਲੀ ਲਗਾਈ ਗਈ ਹੈ।
ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਪਿਛਲੇ 3 ਸਾਲ ਤੋਂ ਆਰਗੇਨਿਕ ਗੁੜ ਤਿਆਰ ਕਰ ਰਿਹਾ ਹੈ। ਉਨ੍ਹਾਂ ਕੋਲ ਤਿੰਨ ਤਰ੍ਹਾਂ ਦਾ ਗੁੜ ਹੁੰਦਾ ਹੈ ਅਤੇ ਦੋ ਪ੍ਰਕਾਰ ਦੀ ਸ਼ੱਕਰ ਹੁੰਦੀ ਹੈ ਉਨ੍ਹਾਂਨੇ ਕਿਹਾ ਕਿ ਅਸੀ ਆਰਗੇਨਿਕ ਗੁੜ ਤਿਆਰ ਕਰਦੇ ਹਾਂ। ਜਿਸ ਵਿਅਕਤੀ ਨੂੰ ਇਸਦੀ ਸਮਝ ਹੈ ਉਹ ਕਈ ਕਈ ਕਿੱਲੋ ਸਾਡੇ ਤੋਂ ਲੈ ਜਾਂਦਾ ਹੈ।
ਬਲਦੇਵ ਸਿੰਘ ਨੇ ਦੱਸਿਆ ਕਿ ਇੱਥੇ ਇਹ ਲੋਕ ਪਿਛਲੇ 3 ਸਾਲ ਤੋਂ ਗੁੜ ਤਿਆਰ ਕਰਕੇ ਭੇਜ ਰਹੇ ਹਨ ਅਤੇ ਸਾਫ਼ - ਸਫਾਈ ਦਾ ਵੀ ਕਾਫ਼ੀ ਚੰਗਾ ਧਿਆਨ ਰੱਖਿਆ ਜਾਂਦਾ ਹੈ। ਜਿਸਦਾ ਦੂਰ - ਦੂਰ ਤੋਂ ਲੋਕ ਇੱਥੇ ਇਨ੍ਹਾਂ ਦੇ ਕੋਲ ਗੁੜ ਅਤੇ ਸ਼ੱਕਰ ਲੈਣ ਆਉਂਦੇ ਹਨ।
ਉਥੇ ਹੀ ਗੁੜ ਬਣਾਉਣ ਵਾਲੇ ਜਸਪਾਲ ਸਿੰਘ ਨੇ ਦੱਸਿਆ ਦੀ ਉਨ੍ਹਾਂ ਦੇ ਬਣਾਏ ਆਰਗੇਨਿਕ ਗੁੜ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਦੂਰ - ਦੂਰ ਤੋਂ ਲੋਕ ਇਸਨੂੰ ਖਰੀਦਣ ਆਉਂਦੇ ਹਨ ਉਹ ਹੋਰ ਲੋਕਾਂ ਨੂੰ ਵੀ ਇਹੀ ਅਪੀਲ ਕਰਦਾ ਹੈ ਕਿ ਘੱਟ ਤੋਂ ਘੱਟ ਕੁੱਝ ਜ਼ਮੀਨ ਵਿੱਚ ਆਰਗੇਨਿਕ ਖੇਤੀ ਜ਼ਰੂਰ ਕਰਨ ਉਹ ਪਿਛਲੇ 3 ਸਾਲਾਂ ਤੋਂ ਇਹ ਕੰਮ ਕਰ ਰਿਹਾ ਹੈ ਅਤੇ ਹੁਣ ਦਿਨ ਦੀ 15 ਤੋਂ 20000 ਦੀ ਉਨ੍ਹਾਂ ਦੀ ਸੇਲ ਹੈ।