ਕਿਸਾਨਾਂ ਨੂੰ ਨਹੀਂ ਕੋਰੋਨਾ, ਲੌਕਡਾਊਨ ਤੇ ਕਰਫਿਊ ਦੀ ਪ੍ਰਵਾਹ, ਵੱਡਾ ਕਾਫਲਾ ਦਿੱਲੀ ਰਵਾਨਾ

farmers_6

1/13
ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਦਿੱਲੀ ਲਈ ਪੰਜਾਬ ਤੋਂ ਜੱਥੇ ਭੇਜੇ ਜਾ ਰਹੇ ਹਨ।
2/13
ਇਸੇ ਤਹਿਤ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ 12ਵਾਂ ਜੱਥਾ ਮਾਝੇ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਕਸਬਾ ਬਿਆਸ ਤੋਂ ਦਿੱਲੀ ਲਈ ਰਵਾਨਾ ਹੋਇਆ।
3/13
ਜੱਥੇ 'ਚ ਸੈਂਕੜੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਬੱਸਾਂ, ਕਾਰਾਂ ਤੇ ਟਰੱਕ ਵੀ ਸ਼ਾਮਲ ਹਨ।
4/13
ਵੱਡੀ ਗਿਣਤੀ 'ਚ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ।
5/13
ਕੋਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਇਕੱਠ ਨਾ ਕਰਨ ਦੀਆਂ ਹਦਾਇਤਾਂ ਤੋਂ ਬੇਪ੍ਰਵਾਹ ਕਿਸਾਨਾਂ ਨੇ ਰਵਾਨਾ ਹੋਣ ਤੋਂ ਪਹਿਲਾਂ ਵੱਡਾ ਇਕੱਠ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਵੀ ਕੀਤੀ।
6/13
ਕਿਸਾਨ ਬਗੈਰ ਮਾਸਕ ਪਹਿਨੇ ਹੀ ਦਿੱਲੀ ਵੱਲ ਰਵਾਨਾ ਹੋਏ।
7/13
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਆਖਿਆ ਕੋਰੋਨਾ ਦੀ ਦਹਿਸ਼ਤ ਸਰਕਾਰ ਵੱਲੋਂ ਜਾਣਬੁੱਝ ਕੇ ਫੈਲਾਈ ਜਾ ਰਹੀ ਹੈ।
8/13
ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਕੋਰੋਨਾ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ।
9/13
ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀ ਇਮਊਨਿਟੀ ਬਹੁਤ ਮਜਬੂਤ ਹੈ।
10/13
ਪੰਧੇਰ ਨੇ ਕਿਹਾ ਕਿਸਾਨਾਂ ਨੂੰ ਕੋਰੋਨਾ ਤੋਂ ਖਤਰਾ ਨਹੀਂ ਪਰ ਖੇਤੀ ਕਾਨੂੰਨਾਂ ਤੋਂ ਬਹੁਤ ਜਿਆਦਾ ਖਤਰਾ ਹੈ। ਇਸ ਕਰਕੇ ਅਸੀ ਅੰਦੋਲਨ ਕਰ ਰਹੇ ਹਾਂ।
11/13
ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੂੰ ਹੁਣ ਵੀ ਬੰਗਾਲ 'ਚ ਹੋਈ ਹਾਰ ਤੋਂ ਸਬਕ ਲੈ ਕੇ ਖੇਤੀ ਕਾਨੂੰਨ ਵਾਪਸ ਲੈ ਲੈਣੇ ਚਾਹੀਦੇ ਹਨ ਕਿਉਂਕਿ ਇਹ ਹੁਣ ਪੂਰੇ ਦੇਸ਼ ਦਾ ਰੋਹ ਬਣ ਗਿਆ ਹੈ।
12/13
ਕਿਸਾਨ ਆਗੂ ਲਖਵਿੰਦਰ ਸਿੰਘ ਵਰਿਆਮਨੰਗਲ ਤੇ ਗੁਰਬਚਨ ਸਿੰਘ ਚੱਬਾ ਨੇ ਆਖਿਆ ਕਿ ਕਿਸਾਨ ਹਰ 15 ਦਿਨਾਂ ਬਾਦ ਦਿੱਲੀ ਲਈ ਰਵਾਨਾ ਹੁੰਦੇ ਰਹਿਣਗੇ ਤੇ ਕਣਕ ਦੀ ਫਸਲ ਸੰਭਾਲੀ ਗਈ ਹੈ।
13/13
ਅਗਲੇ ਦਿਨਾਂ 'ਚ ਮਾਝੇ 'ਚ ਤੂੜੀ ਸੰਭਾਲਣ ਤੋੰ ਬਾਦ ਹੋਰ ਵੱਡੀ ਗਿਣਤੀ 'ਚ ਜੱਥੇ ਦਿੱਲੀ ਲਈ ਰਵਾਨਾ ਹੋਣਗੇ।
Sponsored Links by Taboola