ਫਰੀਦਕੋਟ ਦੀ ਹਰਪ੍ਰੀਤ ਦੀ ਟੋਰਾਂਟੋ ਪੁਲਿਸ 'ਚ ਸਿਪਾਹੀ ਵਜੋਂ ਹੋਈ ਚੋਣ, ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ, ਵੇਖੋ ਤਸਵੀਰਾਂ
ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਨੇ ਕਨੇਡਾ ਪੁਲਿਸ ਵਿੱਚ ਹੋਈ 200 ਸਿਪਾਹੀਆਂ ਦੀ ਭਰਤੀ ‘ਚੋਂ ਬਾਜ਼ੀ ਮਾਰੀ ਹੈ।

harpreet kaur
1/7
ਫਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਦੀ ਟੋਰਾਂਟੋ ਪੁਲਿਸ ਵਿੱਚ ਸਿਪਾਹੀ ਵਜੋਂ ਚੋਣ ਹੋਈ ਹੈ।
2/7
ਹਰਪ੍ਰੀਤ ਕੌਰ ਦੇ ਪਰਿਵਾਰ ਵਿੱਚ ਖ਼ੁਸ਼ੀ ਦਾ ਮਾਹੌਲ ਹੈ।
3/7
ਹਰਪ੍ਰੀਤ ਕੌਰ ਦੇ ਪਿੰਡ ਵਿੱਚ ਲੋਕ ਲੱਡੂ ਵੰਡ ਕੇ ਖ਼ੁਸ਼ੀਆਂ ਮਨਾ ਰਹੇ ਹਨ।
4/7
ਹਰਪ੍ਰੀਤ ਕੌਰ ਦੀਆਂ ਚਾਚੀਆਂ, ਤਾਈਆਂ ਨੱਚ, ਟੱਪ ਕੇ ਗਿੱਦਾਂ ਪਾ ਕੇ ਖੁਸ਼ੀਆਂ ਮਨਾ ਰਹੀਆਂ ਹਨ
5/7
। ਹਰਪ੍ਰੀਤ ਕੌਰ ਦੇ ਚਾਚੇ, ਤਾਏ, ਪਿੰਡ ਦੇ ਸਰਪੰਚ ਅਤੇ ਗ੍ਰੰਥੀ ਸਿੰਘ ਨੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮਾਣ ਮਹਿਸੂਸ ਕਰਦਿਆਂ ਹੋਇਆਂ ਕਿਹਾ ਕਿ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਦੀ ਧੀ ਨੇ ਵਿਦੇਸ਼ ਵਿੱਚ ਪੁਲਿਸ ਵਿਚ ਭਰਤੀ ਹੋ ਕੇ ਨਾਂਮ ਰੋਸ਼ਨ ਕੀਤਾ ਹੈ।
6/7
ਸਾਨੂੰ ਇਦਾਂ ਲੱਗ ਰਿਹਾ ਹੈ ਜਿਵੇਂ ਸਾਡੀ ਆਪਣੀ ਦੀ ਧੀ ਨੇ ਇਹ ਮੁਕਾਮ ਹਾਸਿਲ ਕੀਤਾ ਹੈ। ਉਨ੍ਹਾਂ ਨੇ ਲੋਕਾ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਕਿਸੇ ਤੋਂ ਘੱਟ ਨਹੀਂ ਹਨ ਅਤੇ ਕਦੇ ਵੀ ਕੁੜੀ ਹੋਣ ‘ਤੇ ਦੁਖ ਨਹੀਂ ਮਨਾਉਣਾ ਚਾਹੀਦਾ ਸਗੋਂ ਮਾਣ ਮਹਿਸੂਸ ਕਰਨਾ ਚਾਹੀਦਾ ਹੈ।
7/7
ਉਨ੍ਹਾਂ ਕਿਹਾ ਕਿ ਹੁਣ ਜਿਹੜੇ ਲੋਕ ਉਸ ਦੇ ਪਿਤਾ ਨੂੰ ਕਹਿੰਦੇ ਸੀ ਕਿ ਇਸ ਦੇ ਘਰ 3 ਧੀਆਂ ਹਨ, ਇਸ ਨੇ ਕੁੜੀਆਂ ਨੂੰ ਪੜ੍ਹਾ ਕੇ ਕੀ ਕਰਨਾ ਹੈ। ਅੱਜ ਹਰਪ੍ਰੀਤ ਕੌਰ ਨੇ ਉਨ੍ਹਾਂ ਦਾ ਮੂੰਹ ਬੰਦ ਕਰ ਦਿੱਤਾ ਅਤੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਦਿੱਤਾ ਹੈ।
Published at : 09 Jun 2023 08:21 PM (IST)