ਮੋਗਾ 'ਚ ਕ੍ਰੈਸ਼ ਹੋਇਆ ਜਹਾਜ਼ ਪੂਰੀ ਤਰ੍ਹਾਂ ਤਬਾਹ, ਦੇਖੋ ਤਸਵੀਰਾਂ

ਇੰਡੀਅਨ ਏਅਰਫੋਰਸ ਦਾ ਜਹਾਜ਼ ਬੀਤੀ ਰਾਤ ਮੋਗਾ ਨੇੜੇ ਕ੍ਰੈਸ਼ ਹੋ ਗਿਆ। ਮਿੱਗ-21 ਰੁਟੀਨ ਟ੍ਰੇਨਿੰਗ ਸੀ। ਇਸ ਦੌਰਾਨ ਹੀ ਇਹ ਹਾਦਸਾ ਵਾਪਰਿਆ।
Download ABP Live App and Watch All Latest Videos
View In App
ਰਾਜਸਥਾਨ ਦੇ ਸੂਰਤਗੜ ਏਅਰ ਬੇਸ ਤੋਂ ਪਾਇਲਟ ਅਭਿਨਵ ਚੌਧਰੀ ਨੇ ਜਗਰਾਵਾਂ ਦੇ ਕੋਲ ਪੈਂਦੇ ਇਨਾਇਤਪੁਰਾ ਲਈ ਉਡ਼ਾਨ ਭਰੀ ਸੀ।

ਪ੍ਰੈਕਟਿਸ ਲਈ ਗਏ ਪਾਇਲਟ ਅਭਿਨਵ ਚੌਧਰੀ ਨੇ ਜਦੋਂ ਇਨਾਇਤਪੁਰਾ ਤੋਂ ਵਾਪਸ ਸੂਰਤਗੜ ਲਈ ਉਡ਼ਾਨ ਭਰੀ ਤਾਂ ਮੋਗੇ ਦੇ ਪਿੰਡ ਲੰਗੇਆਨਾ ਦੇ ਕੋਲ ਆਕੇ ਉਨ੍ਹਾਂ ਦਾ ਜਹਾਜ਼ ਦੁਰਘਟਨਾਗਰਸਤ ਹੋ ਗਿਆ।
ਗਨੀਮਤ ਇਹ ਰਹੀ ਕਿ ਜਹਾਜ਼ ਘਰਾਂ ਤੋਂ ਮਹਿਜ਼ 500 ਮੀਟਰ ਦੀ ਦੂਰੀ 'ਤੇ ਖੇਤਾਂ ਵਿੱਚ ਜਾ ਡਿੱਗਿਆ।
ਜਿਸ ਕਾਰਨ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਵਿੱਚ ਪਾਇਲਟ ਅਭਿਨਵ ਚੌਧਰੀ ਦੀ ਮੌਤ ਹੋ ਗਈ।
ਮੌਕੇ 'ਤੇ ਹੀ ਬਠਿੰਡਾ ਏਅਫੋਰਸ ਅਤੇ ਹਲਵਾਰਾ ਏਅਰਫੋਰਸ ਦੀਆਂ ਟੀਮਾਂ ਵੀ ਪਹੁੰਚ ਗਈਆਂ ਸੀ ਜਿਨ੍ਹਾਂ ਨੇ ਪਾਇਲਟ ਅਭਿਨਵ ਚੌਧਰੀ ਨੂੰ ਭਾਲਣਾ ਸ਼ੁਰੂ ਕੀਤਾ। ਉਨ੍ਹਾਂਨੇ ਦੱਸਿਆ ਕਿ ਲੱਗਪਗ 4 ਘੰਟੇ ਦੀ ਮਸ਼ੱਕਤ ਤੋਂ ਬਾਅਦ ਪਾਇਲਟ ਅਭਿਨਵ ਚੌਧਰੀ ਦੀ ਲਾਸ਼ ਖੇਤਾਂ ਤੋਂ ਮਿਲੀ।