'2027 ਪੰਜਾਬ ਚੋਣਾਂ 'ਚ ਖਿੜੇਗਾ 'ਕਮਲ', ਬਣੇਗੀ BJP ਦੀ ਸਰਕਾਰ'- ਰਵਨੀਤ ਸਿੰਘ ਬਿੱਟੂ ਨੇ ਠੋਕਿਆ ਵੱਡਾ ਦਾਅਵਾ
ਹਰਿਆਣਾ ਚੋਣਾਂ 'ਚ ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਜਿਸ ਤੋਂ ਪਤਾ ਚੱਲਦੇ ਹੈ ਕਿ ਉਹ ਹਰਿਆਣਾ ਜਿੱਤਣ ਤੋਂ ਬਾਅਦ ਕਿੰਨੇ ਖੁਸ਼ ਹਨ। ਜਿਸ ਲਈ ਉਨ੍ਹਾਂ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਦਾਅਵਾ ਠੋਕ ਦਿੱਤਾ ਹੈ।
Download ABP Live App and Watch All Latest Videos
View In Appਉਨ੍ਹਾਂ ਕਿਹਾ ਹੈ, ਹੁਣ ਪੰਜਾਬ ਦੇ ਹਿੱਤਾਂ ਲਈ, ਸਾਨੂੰ ਭਾਜਪਾ ਨੂੰ ਵਾਪਸ ਲਿਆਉਣਾ ਪਵੇਗਾ। ਰਵਨੀਤ ਬਿੱਟੂ ਨੇ ਕਿਹਾ, ਹਰਿਆਣਾ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ। ਅਸੀਂ ਹਰਿਆਣਾ 'ਚ ਜਿੱਤੇ, ਜੰਮੂ 'ਚ ਵੀ ਭਾਜਪਾ ਨੇ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਲਈ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਅਸੀਂ ਭਾਜਪਾ ਨੂੰ ਸੱਤਾ 'ਚ ਰੱਖਣਾ ਹੈ। ਇੱਥੇ ਹਰ ਕੀਮਤ 'ਤੇ ਲਿਆਉਣਾ ਪਵੇਗਾ।
ਰਵਨੀਤ ਸਿੰਘ ਬਿੱਟੂ ਨੇ ਕਿਹਾ, ਸਾਡੇ ਲਈ ਨਹੀਂ, ਪੰਜਾਬ ਲਈ, ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਿਤ ਭਾਰਤ' ਦੇ ਤਹਿਤ 'ਵਿਕਸਿਤ ਪੰਜਾਬ' ਬਣਾਉਣ ਦੀ ਲੋੜ ਹੈ''
ਰਵਨੀਤ ਸਿੰਘ ਬਿੱਟੂ ਨੇ ਅੱਗ ਕਿਹਾ- ਲੋਕਾਂ ਨੇ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਦੇਖਿਆ ਹੈ, ਹੁਣ ਵਾਰੀ ਭਾਜਪਾ ਦੀ ਹੈ ਸੱਤਾ ਵਿੱਚ ਲਿਆਓ। ਉਨ੍ਹਾਂ ਨੇ ਕਿਹਾ ਕਿ ''2027 ਪੰਜਾਬ ਚੋਣਾਂ ਦੇ ਵਿੱਚ ਹਰ ਹਾਲਤ ਦੇ ਵਿੱਚ BJP ਆਏਗੀ।
ਹਰਿਆਣਾ 'ਚ ਕਾਂਗਰਸ ਨੂੰ ਉਮੀਦ ਸੀ ਕਿ ਉਹ ਇਸ ਵਾਰ ਸੱਤਾ 'ਚ ਵਾਪਸੀ ਕਰੇਗੀ, ਪਰ ਅਜਿਹਾ ਨਹੀਂ ਹੋਇਆ। ਅਜਿਹੇ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਤੁਸੀਂ ਦੇਖਿਆ ਕਿ ਹਰਿਆਣਾ ਦੇ ਲੋਕ ਬੁੱਧੀਮਾਨ ਹਨ, ਟਿੱਕਰੀ, ਸ਼ੰਭੂ 'ਚ ਸ਼ਾਮਿਲ ਹੋਏ, ਪਰ ਕੀ ਕਾਂਗਰਸ ਨੂੰ ਵੋਟਾਂ ਕਿਸੇ ਨੇ ਪਾਈਆਂ ਹਨ? ਜੋ ਆਪਣੇ ਆਪ ਨੂੰ ਕਿਸਾਨ ਆਗੂ ਕਹਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ।