ਰਾਹਤ ਦੀ ਖਬਰ! ਮੁਹਾਲੀ ਪਹੁੰਚੀ ਵੈਕਸੀਨ ਦੀ ਖੇਪ, ਲਵਾਉਣ ਲਈ ਲੋਕਾਂ ਦੀ ਉਮੜੀ ਭੀੜ

1/7
ਮੁਹਾਲੀ ਵਿੱਚ ਅੱਜ ਤੋਂ ਕੋਰੋਨਾ ਵੈਕਸੀਨ ਲੱਗਣੀ ਸ਼ੁਰੂ ਹੋ ਗਈ ਹੈ। ਕੱਲ੍ਹ ਵੈਕਸੀਨ ਖਤਮ ਹੋਣ ਕਾਰਨ ਕਿਸੇ ਵੀ ਵਿਅਕਤੀ ਨੂੰ ਵੈਕਸੀਨ ਨਹੀਂ ਲੱਗ ਸਕੀ ਸੀ। ਵੈਕਸੀਨ ਦੀ ਖੇਪ ਅੱਜ ਮੁਹਾਲੀ ਦੇ ਹਸਪਤਾਲਾਂ ਵਿੱਚ ਪਹੁੰਚ ਗਈ ਹੈ।
2/7
ਡਾ. ਬੀਆਰ ਅੰਬੇਦਕਰ ਸਟੇਟ ਇਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਕੋਰੋਨਾ ਵੈਕਸੀਨ ਲਾਉਣ ਦਾ ਕੰਮ ਅੱਜ ਮੁੜ ਤੋ ਸ਼ੁਰੂ ਹੋ ਗਿਆ।
3/7
ਇਸ ਮੌਕੇ ਵੈਕਸੀਨ ਲਵਾਉਣ ਵਾਲਿਆਂ ਦੀ ਭੀੜ ਦੇਖਣ ਨੂੰ ਮਿਲੀ। ਸੋਸ਼ਲ ਡਿਸਟੈਂਸਿੰਗ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ ਸੀ।
4/7
ਵੈਕਸੀਨ ਲਵਾਉਣ ਆਏ ਲੋਕਾਂ ਦਾ ਕਹਿਣਾ ਹੈ ਕਿ ਵੈਕਸੀਨ ਲੱਗਣੀ ਚਾਹੀਦੀ ਹੈ ਤੇ ਸਰਕਾਰ ਨੂੰ ਚਾਹੀਦਾ ਹੈ ਕਿ ਸਾਰੇ ਲੋਕਾਂ ਲਈ ਵੈਕਸੀਨ ਦਾ ਪ੍ਰਬੰਧ ਕਰੇ।
5/7
ਕੋਰੋਨਾ ਵਾਇਰਸ ਦੀ ਰਫਤਾਰ ਲਗਾਤਾਰ ਵਧਦੀ ਜਾ ਰਹੀ ਹੈ। ਅਜਿਹੇ 'ਚ ਹਰ ਕੋਈ ਹੁਣ ਵੈਕਸੀਨ ਲਵਾ ਕੇ ਸੁਰੱਖਿਅਤ ਹੋਣਾ ਚਾਹੁੰਦਾ ਹੈ।
6/7
ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਵੈਕਸੀਨ ਸਟੌਕ ਘਟ ਗਿਆ ਸੀ ਜਿਸ ਮਗਰੋਂ ਵੈਕਸੀਨ ਦੀ ਰਫ਼ਤਾਰ ਮੱਠੀ ਹੋ ਗਈ ਸੀ।
7/7
ਪਰ ਅੱਜ ਮੋਹਾਲੀ 'ਚ ਹਰ ਉਮਰ ਵਰਗ ਦੇ ਲੋਕ ਵੈਕਸੀਨ ਲਵਾਉਣ ਲਈ ਪਹੁੰਚੇ।
Sponsored Links by Taboola