ਆਖਰ ਕੈਪਟਨ ਤੇ ਸਿੱਧੂ ਨੇ ਮਿਲਾਇਆ ਹੱਥ, ਕੀ ਹੁਣ ਦਿਲ ਵੀ ਮਿਲਣਗੇ?
ਆਖਰ ਲੰਬੇ ਸਮੇਂ ਮਗਰੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਨੇ ਹੱਥ ਮਿਲਾ ਹੀ ਲਿਆ। ਹੁਣ ਸਵਾਲ ਹੈ ਕਿ ਹੱਥ ਮਿਲਣ ਮਗਰੋਂ ਦਿਲ ਵੀ ਮਿਲਣਗੇ।
Download ABP Live App and Watch All Latest Videos
View In Appਅੱਜ ਸਿੱਧੂ ਦੀ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਤੋਂ ਪਹਿਲਾਂ ਕੈਪਟਨ ਨੇ ਪੰਜਾਬ ਭਵਨ ਵਿੱਚ ਕਾਂਗਰਸੀ ਲੀਡਰਾਂ ਲਈ ਚਾਹ ਪਾਰਟੀ ਰੱਖੀ ਜਿੱਥੇ ਸਿੱਧੂ ਵੀ ਪਹੁੰਚੇ। ਸਿੱਧੂ ਤੇ ਕੈਪਟਨ ਇੱਕ-ਦੂਜੇ ਨੂੰ ਮਿਲੇ ਤੇ ਕੁਝ ਚਰਚਾ ਵੀ ਕੀਤੀ। ਕਾਂਗਰਸ ਨੇ ਸੰਕੇਤ ਦਿੱਤਾ ਹੈ ਕਿ ਸਾਰੇ ਲੀਡਰ ਇੱਕਜੁੱਟ ਹਨ।
ਅੱਜ ਚੰਡੀਗੜ੍ਹ ਦੇ ਕਾਂਗਰਸ ਭਵਨ ’ਚ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ, ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ, ਸੰਗਤ ਸਿੰਘ ਗਿਲਜ਼ੀਆਂ, ਸੁਖਵਿੰਦਰ ਡੈਨੀ ਤੇ ਪਵਨ ਗੋਇਲ ਰਸਮੀ ਤੌਰ ’ਤੇ ਆਪਣਾ ਅਹੁਦਾ ਸੰਭਾਲਣਗੇ।
ਅੱਜ ਦੀ ਅਹਿਮ ਗੱਲ ਇਹ ਹੈ ਕਿ ਲੰਬੇ ਸਮੇਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਇੱਕ ਮੰਚ ’ਤੇ ਇਕੱਠੇ ਆਏ ਹਨ। ਕੈਪਟਨ ਤੇ ਸਿੱਧੂ ਕਾਫੀ ਸਮੇਂ ਤੋਂ ਆਹਮੋ-ਸਾਹਮਣੇ ਹਨ। ਇਸ ਲਈ ਸਭ ਦੀਆਂ ਨਜ਼ਰਾਂ ਇਸ ਗੱਲ ਉਪਰ ਸਨ ਕਿ ਦੋਵੇਂ ਲੀਡਰ ਇੱਕ-ਦੂਜੇ ਨਾਲ ਅੱਖਾਂ ਮਿਲਾਉਂਦੇ ਹਨ ਜਾਂ ਫਿਰ ਆਪਸੀ ਜੰਗ ਜਾਰੀ ਰਹੇਗੀ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਹਨ। ਚਰਚਾ ਸੀ ਕਿ ਕੈਪਟਨ ਇਸ ਸਮਾਗਮ ਵਿੱਚ ਨਹੀਂ ਆਉਣਗੇ ਪਰ ਹਾਈਕਮਾਨ ਦੇ ਕਹਿਣ 'ਤੇ ਉਨ੍ਹਾਂ ਸੱਦਾ ਕਬੂਲ ਕਰ ਲਿਆ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦਾ ਫੋਨ ਆਉਣ ਮਗਰੋਂ ਕੈਪਟਨ ਨਰਮ ਪਏ ਹਨ।
ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਨ੍ਹਾਂ ਦਾ ਕੋਈ ਨਿੱਜੀ ਏਜੰਡਾ ਨਹੀਂ ਬਲਕਿ ਉਹ ਲੋਕ ਮੁਖੀ ਏਜੰਡਾ ਲੈ ਕੇ ਚੱਲ ਰਹੇ ਹਨ ਤਾਂ ਜੋ ਹਾਈਕਮਾਨ ਤਰਫੋਂ ਦਿੱਤੇ 18 ਨੁਕਾਤੀ ਏਜੰਡੇ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨਿੱਜੀ ਤੌਰ ’ਤੇ ਵੀ ਮੁੱਖ ਮੰਤਰੀ ਨੂੰ ਅਪੀਲ ਕੀਤੀ ਸੀ।