ਪੰਜਾਬੀਓ ਸਾਵਧਾਨ! ਪੰਜਾਬ 'ਚ 13 ਤੇ 14 ਸਤੰਬਰ ਨੂੰ ਲੈ ਕੇ ਆ ਗਈ ਨਵੀਂ ਭਵਿੱਖਬਾਣੀ...ਛਮ-ਛਮ ਪੈ ਸਕਦਾ ਮੀਂਹ

ਪੰਜਾਬ ਵਿੱਚ ਅੱਜ ਬਾਰਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਅਗਲੇ 5 ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦਾ ਅਨੁਮਾਨ ਹੈ। ਹਾਲਾਂਕਿ, 13 ਸਤੰਬਰ ਨੂੰ ਸਾਧਾਰਨ ਬਾਰਸ਼ ਦੀ ਸੰਭਾਵਨਾ ਬਣ ਰਹੀ ਹੈ। ਇਸ ਦੌਰਾਨ...

image source twitter

1/6
ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਦੌਰਾਨ ਖ਼ਰਾਬ ਮੌਸਮ ਅਤੇ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ। ਹਾਲਾਂਕਿ ਹੁਣ ਮੌਸਮ ਸਾਫ਼ ਹੈ ਅਤੇ ਕੁਝ ਦਿਨਾਂ ਤੋਂ ਬਾਰਿਸ਼ ਨਹੀਂ ਹੋਈ। ਇਸ ਦੌਰਾਨ ਮੌਸਮ ਵਿਭਾਗ ਨੇ ਆਉਣ ਵਾਲੇ 4-5 ਦਿਨਾਂ ਲਈ ਕੋਈ ਅਲਰਟ ਜਾਰੀ ਨਹੀਂ ਕੀਤਾ।
2/6
ਦੂਜੇ ਪਾਸੇ, 13 ਅਤੇ 14 ਸਤੰਬਰ ਨੂੰ ਸੂਬੇ ਵਿੱਚ ਕਈ ਥਾਂ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਦੌਰਾਨ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।
3/6
ਭਾਰਤੀ ਮੌਸਮ ਵਿਗਿਆਨ ਕੇਂਦਰ ਮੁਤਾਬਕ, 13 ਸਤੰਬਰ ਨੂੰ ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਤੋਂ ਇਲਾਵਾ ਸੂਬੇ ਦੇ ਹੋਰ ਹਿੱਸਿਆਂ ਵਿੱਚ ਵੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ।
4/6
ਇਸੇ ਤਰ੍ਹਾਂ, 14 ਸਤੰਬਰ ਨੂੰ ਵੀ ਫਿਰੋਜ਼ਪੁਰ, ਮੋਗਾ, ਫਰੀਦਕੋਟ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਦੇ ਨਾਲ-ਨਾਲ ਤਰਨਤਾਰਨ, ਮੋਗਾ, ਬਰਨਾਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ।
5/6
ਹਾਲਾਂਕਿ, ਇਨ੍ਹਾਂ ਦੋਹਾਂ ਦਿਨਾਂ ਦੌਰਾਨ ਕਿਸੇ ਵੀ ਜ਼ਿਲ੍ਹੇ ਲਈ ਕਿਸੇ ਕਿਸਮ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ।
6/6
ਪਿਛਲੇ 24 ਘੰਟਿਆਂ ਵਿੱਚ ਮੀਂਹ ਸਿਰਫ਼ ਪਠਾਨਕੋਟ ਵਿੱਚ ਟਰੇਸ ਦੇ ਰੂਪ ਵਿੱਚ ਹੋਈ, ਜਦਕਿ ਇਸਦੇ ਕੁਝ ਹਿੱਸਿਆਂ ਵਿੱਚ 3.5 ਮਿਮੀ ਮੀਂਹ ਵੀ ਦਰਜ ਕੀਤਾ ਗਿਆ। ਦੂਜੇ ਪਾਸੇ, ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ, ਲੁਧਿਆਣਾ 33.2 ਡਿਗਰੀ, ਪਟਿਆਲਾ 33.9 ਡਿਗਰੀ, ਪਠਾਨਕੋਟ 33.6 ਡਿਗਰੀ ਅਤੇ ਬਠਿੰਡਾ 35.1 ਡਿਗਰੀ ਰਿਹਾ।
Sponsored Links by Taboola