ਹੱਡ ਠਾਰਵੀਂ ਠੰਢ ਦਾ ਨਹੀਂ ਸ਼ਰਧਾ 'ਤੇ ਕੋਈ ਅਸਰ, 2 ਡਿਗਰੀ ਪਾਰੇ 'ਚ ਵੀ ਪਹੁੰਚ ਰਹੀ ਸੰਗਤ, ਵੇਖੋ ਖਾਸ ਤਸਵੀਰਾਂ
Download ABP Live App and Watch All Latest Videos
View In Appਸ਼੍ਰੋਮਣੀ ਕਮੇਟੀ ਵੱਲੋਂ ਮੈਨੇਜਰ ਸਤਨਾਮ ਸਿੰਘ ਕਾਹਲੋਂ ਨੇ ਦੱਸਿਆ ਕਿ ਸੰਗਤ ਨੂੰ ਸਰਦੀ ਤੋਂ ਮਹਿਫੂਜ਼ ਰੱਖਣ ਲਈ ਜੋੜੇ ਘਰ ਤੋਂ ਵਿਵਸਥਾ ਸ਼ੁਰੂ ਕਰ ਦਿੱਤੀ ਜਾਂਦੀ ਹੈ। ਗਰਮ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਸ਼ੀਤ ਲਹਿਰ ਕਾਰਨ ਆਮ ਜੀਵਨ ਪੂਰੀ ਤਰਾਂ ਪ੍ਰਭਾਵਿਤ ਹੋਇਆ ਹੈ।ਪਰ ਹਰ ਵਾਰ ਦੀ ਤਰਾਂ ਸ਼੍ਰੋਮਣੀ ਕਮੇਟੀ ਨੇ ਪੂਰੇ ਪ੍ਰਬੰਧ ਕੀਤੇ ਹਨ।ਦਰਬਾਰ ਸਾਹਿਬ ਪਰਿਕਰਮਾ 'ਚ ਗਰਮ ਪਾਣੀ ਦੀ ਵਿਵਸਥਾ, ਤੀਹਰੇ ਟਾਟ ਵਿਛਾਏ ਗਏ ਤਾਂ ਕਿ ਸੰਗਤ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਆਏ। ਦੂਜੇ ਪਾਸੇ ਸੰਗਤ ਦਾ ਕਹਿਣਾ ਹੈ ਕਿ ਸਰਦੀ ਦਾ ਸ਼ਰਧਾ ਤੇ ਕੋਈ ਅਸਰ ਨਹੀਂ।
ਦੂਜੇ ਪਾਸੇ ਅੱਤ ਦੀ ਪੈ ਰਹੀ ਠੰਢ ਦਾ ਸ਼ਰਧਾ ਉਤੇ ਕੋਈ ਅਸਰ ਨਹੀਂ ਦਿਖ ਰਿਹਾ। ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤ ਠੰਢ ਦੀ ਪ੍ਰਵਾਹ ਕੀਤੇ ਬਗੈਰ ਨਤਮਸਤਕ ਹੋਣ ਆ ਰਹੀ ਹੈ।
ਪਹਿਲਾਂ ਧੁੰਦ ਤੇ ਹੁਣ ਕੋਹਰੇ ਨੇ ਲੋਕਾਂ ਨੂੰ ਠਾਰਨਾ ਸ਼ੁਰੂ ਕਰ ਦਿੱਤਾ ਹੈ।
ਤਾਪਮਾਨ 'ਚ ਲਗਾਤਾਰ ਗਿਰਾਵਟ ਆ ਰਹੀ ਹੈ।ਮੰਗਲਵਾਰ ਸਵੇਰੇ ਪਾਰਾ 2 ਡਿਗਰੀ ਤਕ ਡਿੱਗ ਗਿਆ। ਮੌਸਮ ਵਿਭਾਗ ਵੱਲੋਂ ਮਿਲੀ ਜਾਣਕਾਰੀਆਂ ਮੁਤਾਬਕ 2 ਜਨਵਰੀ ਤਕ ਪਾਰਾ ਹੋਰ ਹੇਠਾਂ ਡਿੱਗ ਸਕਦਾ ਹੈ ਜਿਸ ਕਾਰਨ ਠੰਢ ਦਾ ਕਹਿਰ ਅਗਲੇ ਦਿਨਾਂ 'ਚ ਜਾਰੀ ਰਹੇਗਾ।
ਪਹਾੜੀ ਖੇਤਰਾਂ 'ਚ ਪਿਛਲੇ ਦੋ ਦਿਨਾਂ ਤੋਂ ਹੋ ਰਹੀ ਭਾਰੀ ਬਰਫਬਾਰੀ ਤੋਂ ਬਆਦ ਮੈਦਾਨੀ ਖੇਤਰਾਂ 'ਚ ਸ਼ੀਤ ਲਹਿਰ ਨੇ ਜ਼ੋਰ ਫੜ ਲਿਆ ਹੈ ਜਿਸ ਦਾ ਸਭ ਤੋਂ ਵੱਧ ਅਸਰ ਅੰਮ੍ਰਿਤਸਰ 'ਚ ਦੇਖਣ ਨੂੰ ਮਿਲ ਰਿਹਾ ਹੈ।
- - - - - - - - - Advertisement - - - - - - - - -