ਬਗੈਰ ਕੋਰੋਨਾ ਨੈਗੇਟਿਵ ਰਿਪੋਰਟ ਨਹੀਂ ਆ ਸਕਦੇ ਪੰਜਾਬ, ਸ਼ੰਭੂ ਬਾਰਡਰ 'ਤੇ ਹੀ ਰੋਕ ਰਹੀ ਪੰਜਾਬ ਪੁਲਿਸ
ਏਬੀਪੀ ਸਾਂਝਾ
Updated at:
03 May 2021 05:24 PM (IST)
1
ਕੋਵਿਡ ਦੇ ਵਧਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Download ABP Live App and Watch All Latest Videos
View In App2
ਨਵੀਆਂ ਹਦਾਇਤਾਂ ਮੁਤਾਬਕ ਬਾਹਰੀ ਸੂਬਿਆਂ ਤੋਂ ਆਉਣ ਵਾਲਿਆਂ ਨੂੰ ਕੋਰੋਨਾ ਨੈਗੇਟਿਵ ਰਿਪੋਰਟ ਵਿਖਾਉਣੀ ਪਵੇਗੀ।
3
ਇਸ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਉੱਤੇ ਨਾਕਾ ਲਾ ਕੇ ਪੰਜਾਬ ਅੰਦਰ ਦਾਖਲ ਹੋਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।
4
ਘਨੌਰ ਦੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਖੁਦ ਇਨ੍ਹਾਂ ਨਾਕਿਆਂ ਦੀ ਨਿਗਰਾਨੀ ਕਰ ਰਹੇ ਹਨ।
5
ਡੀਐਸਪੀ ਟਿਵਾਣਾ ਅਨੁਸਾਰ ਉਨ੍ਹਾਂ ਯਾਤਰੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਹੈ, ਜਿਨ੍ਹਾਂ ਕੋਲ ਕੋਵਿਡ ਦੀ ਨੈਗੇਟਿਵ ਰਿਪੋਰਟ ਨਹੀਂ ਹੈ ਜਾਂ ਜਿਨ੍ਹਾਂ ਨੇ ਵੈਕਸੀਨ ਨਹੀਂ ਲਵਾਈ।
6
ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨਾਲ ਮਿਲ ਕੇ ਸ਼ੰਭੂ ਬਾਰਡਰ ਤੇ ਹੀ ਟੈਸਟਿੰਗ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।