ਮਨਪ੍ਰੀਤ ਬਾਦਲ ਦਾ ਵਿਰੋਧ ਕਰਨ ਆਏ ਠੇਕਾ ਮੁਲਾਜ਼ਮਾਂ ਨਾਲ ਪੁਲਿਸ ਦੀ ਬਦਸਲੂਕੀ

1/5
ਬਠਿੰਡਾ-ਬਰਨਾਲਾ ਰੋਡ 'ਤੇ ਓਵਰ ਬਰਿੱਜ ਦਾ ਨੀੀਂਹ ਪੱਥਰ ਰੱਖਣ ਆਏ ਮਨਪ੍ਰੀਤ ਬਾਦਲ ਨੂੰ ਠੇਕਾ ਮੁਲਾਜ਼ਮਾਂ ਦੇ ਵਿਰੋਧ ਦਾ ਇੱਕ ਵਾਰ ਫੇਰ ਸਾਹਮਣਾ ਕਰਨਾ ਪਿਆ। ਹਾਲਾਤ ਇਹ ਬਣ ਗਏ ਕਿ ਠੇਕਾ ਮੁਲਾਜ਼ਮਾਂ ਦੇ ਵਿਰੋਧ ਨੂੰ ਦੇਖਦਿਆਂ ਬਠਿੰਡਾ ਪੁਲਿਸ ਨੂੰ ਭਾਜੜਾਂ ਪੈ ਗਈਆਂ ਅਤੇ ਜਲਦਬਾਜ਼ੀ ਵਿਚ ਡੀਐੱਸਪੀ ਗੁਰਜੀਤ ਰੋਮਾਣਾ ਦੀ ਅਗਵਾਈ ਵਾਲੀ ਪੁਲਿਸ ਨੇ ਠੇਕਾ ਮੁਲਾਜ਼ਮਾਂ ਨੂੰ ਘੜੀਸਿਆ।
2/5
ਜ਼ਿਕਰਯੋਗ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਠੇਕਾ ਮੁਲਾਜ਼ਮ ਮੋਰਚਾ ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈ ਅਤੇ ਬਠਿੰਡਾ ਪੁੱਜਣ ਵਾਲੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਹਰ ਥਾਂ 'ਤੇ ਘਿਰਾਓ ਕੀਤਾ ਜਾ ਰਿਹਾ ਹੈ।
3/5
ਇਸੇ ਤਹਿਤ ਹੀ ਅੱਜ ਠੇਕਾ ਮੁਲਾਜ਼ਮਾਂ ਵੱਲੋਂ ਬਰਨਾਲਾ ਰੋਡ 'ਤੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਮਨਪ੍ਰੀਤ ਬਾਦਲ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਪੰਜਾਬ ਸਰਕਾਰ ਅਤੇ ਮਨਪ੍ਰੀਤ ਬਾਦਲ ਮੁਰਦਾਬਾਦ ਦੇ ਨਾਅਰੇ ਲਾਏ ਗਏ। ਜਿਸ ਤੋਂ ਬਾਅਦ ਹਰਕਤ ਵਿੱਚ ਆਉਂਦਿਆਂ ਪੁਲਿਸ ਮੁਲਾਜ਼ਮਾਂ ਵੱਲੋਂ ਮਹਿਲਾ ਅਤੇ ਪੁਰਸ਼ ਠੇਕਾ ਮੁਲਾਜ਼ਮਾਂ ਨੂੰ ਗੱਡੀਆਂ ਵਿੱਚ ਭਰ ਕੇ ਥਾਣਾ ਥਰਮਲ ਪਹੁੰਚਾਇਆ ਗਿਆ।
4/5
ਅੱਜ ਬਠਿੰਡਾ ਵਿੱਚ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਵਿਰੋਧ ਕਰਨ ਆਏ ਠੇਕਾ ਆਧਾਰਤ ਕੱਚੇ ਕਾਮਿਆਂ ਤੇ ਉਸ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲਿਆ ਜਦੋਂ ਕੱਚੇ ਕਾਮਿਆਂ ਨੂੰ ਪੁਲਸ ਨੇ ਘੜੀਸ ਘੜੀਸ ਬੱਸਾਂ ਵਿੱਚ ਸੁੱਟਿਆ। ਹਾਲਾਤ ਸਮੇਂ ਨਾਜ਼ੁਕ ਬਣ ਗਏ ਜਦੋਂ ਇਕ ਗੁਰਸਿੱਖ ਮੁਲਾਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰਨਾ ਚਾਹਿਆ ਤਾਂ ਉਸ ਦੇ ਨਾਲ ਆਈ ਉਸਦੀ ਪਤਨੀ ਸੁਖਬੀਰ ਕੌਰ ਅਤੇ ਨਿੱਕੀ ਬੱਚੀ ਜਸਮੀਤ ਕੌਰ ਨੇ ਪੁਲਿਸ ਮੁਲਾਜ਼ਮਾਂ ਦਾ ਵਿਰੋਧ ਕੀਤਾ।
5/5
ਇੱਥੋਂ ਤੱਕ ਕਿ ਲੜਕੀ ਨੇ ਮੁਲਾਜ਼ਮਾਂ ਦੇ ਦੰਦੀਆਂ ਵੀ ਵੱਡੀਆਂ ਤੇ ਮੁੱਕੀਆਂ ਵੀ ਮਾਰੀਆਂ ਤਾਂ ਜੋ ਉਹ ਆਪਣੇ ਪਿਤਾ ਨੂੰ ਪੁਲਿਸ ਦੇ ਚੁੰਗਲ ਵਿੱਚੋਂ ਛੁਡਾ ਸਕੇ। ਇਸ ਮੌਕੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਿੱਚ ਸੜਕ 'ਤੇ ਦਸਤਾਰਾਂ ਵੀ ਰੁਲੀਆਂ ਤੇ ਪੁਲਿਸ ਮੁਲਾਜ਼ਮਾਂ ਦੇ ਪੈਰਾਂ ਥੱਲੇ ਪੱਗਾਂ ਅਤੇ ਪਰਨੇ ਰੁਲਦੇ ਹੋਏ ਨਜ਼ਰ ਆਏ।
Sponsored Links by Taboola