Punjab Exit Poll 2024: ਪੰਜਾਬ 'ਚ 'ਆਪ'-ਕਾਂਗਰਸ ਵਿਚਾਲੇ ਕਾਂਟੇ ਦੀ ਟੱਕਰ , ਭਾਜਪਾ ਨੂੰ ਕਿੰਨੀਆਂ ਸੀਟਾਂ ਮਿਲਣਗੀਆਂ? ਜਾਣੋ- ਏਬੀਪੀ ਐਗਜ਼ਿਟ ਪੋਲ ਦੇ ਅੰਕੜੇ
ABP CVoter Exit Poll 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਖਰੀ ਪੜਾਅ ਵਿੱਚ 1 ਜੂਨ ਨੂੰ ਵੋਟਿੰਗ ਹੋਈ। ਵੋਟਿੰਗ ਤੋਂ ਬਾਅਦ ਏਬੀਪੀ ਸੀ ਵੋਟਰ ਨੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਹਨ।
ਪੰਜਾਬ ਲੋਕ ਸਭਾ ਚੋਣ ਏਬੀਪੀ ਸੀ ਵੋਟਰ ਐਗਜ਼ਿਟ ਪੋਲ 2024
1/5
ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਲਿਆਂ ਹੀ ਚੋਣਾਂ ਲੜ ਰਹੀਆਂ ਹਨ। ਇੱਥੇ ਮੁੱਖ ਮੁਕਾਬਲਾ ਕਾਂਗਰਸ, ਆਪ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਹੈ। ਐਗਜ਼ਿਟ ਪੋਲ ਮੁਤਾਬਕ ਕਾਂਗਰਸ ਇੱਥੇ 6 ਤੋਂ 8 ਸੀਟਾਂ ਜਿੱਤ ਸਕਦੀ ਹੈ।
2/5
ਕੇਂਦਰ ਵਿਚ ਸੱਤਾਧਾਰੀ ਭਾਜਪਾ ਨੂੰ 1 ਤੋਂ 3 ਸੀਟਾਂ ਮਿਲ ਰਹੀਆਂ ਹਨ, 'ਆਪ' ਨੂੰ 3 ਤੋਂ 5 ਸੀਟਾਂ ਮਿਲ ਰਹੀਆਂ ਹਨ। ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਸੀਟ ਮਿਲਦੀ ਨਜ਼ਰ ਨਹੀਂ ਆ ਰਹੀ।
3/5
ਚਾਰੇ ਪਾਰਟੀਆਂ ਨੇ ਇੱਥੋਂ ਆਪਣੇ ਵੱਡੇ ਲੀਡਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦਕਿ ਭਾਜਪਾ ਨੇ ਹੋਰ ਪਾਰਟੀਆਂ ਦੇ ਆਗੂਆਂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਕਾਂਗਰਸ ਨੇ ਲੁਧਿਆਣਾ ਤੋਂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਹੈ ਜੋ ਰਵਨੀਤ ਸਿੰਘ ਬਿੱਟੂ ਦੇ ਖਿਲਾਫ ਚੋਣ ਲੜ ਰਹੇ ਹਨ।
4/5
ਰਵਨੀਤ ਸਿੰਘ ਬਿੱਟੂ ਹਾਲ ਹੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਹਨ। ਉਹ ਦੋ ਵਾਰ ਲੁਧਿਆਣਾ ਤੋਂ ਸੰਸਦ ਮੈਂਬਰ ਰਹਿ ਚੁੱਕੇ ਹਨ ਅਤੇ ਭਾਜਪਾ ਨੇ ਉਨ੍ਹਾਂ ਨੂੰ ਇਸ ਸੀਟ ਤੋਂ ਟਿਕਟ ਦਿੱਤੀ ਹੈ।
5/5
ਸ਼੍ਰੋਮਣੀ ਅਕਾਲੀ ਦਲ ਦੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਇੱਕ ਵਾਰ ਫਿਰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਹਨ।
Published at : 02 Jun 2024 02:30 PM (IST)