ਪੰਜਾਬੀਓ ਹੋ ਜਾਓ ਠੰਡ ਲਈ ਤਿਆਰ! ਪਹਾੜਾਂ 'ਤੇ ਬਰਫ਼ ਪੈਣ ਕਾਰਨ ਮੈਦਾਨੀ ਇਲਾਕਿਆਂ ਦਾ ਡਿੱਗੇਗਾ ਪਾਰਾ

ਪੰਜਾਬ ਚ ਇਸ ਵਾਰ ਕੜਾਕੇ ਦੀ ਠੰਡ ਪੈਣ ਦੀ ਸੰਭਾਵਨਾ ਹੈ। ਇਸ ਦਾ ਅਨੁਮਾਨ ਪਹਾੜਾਂ ਤੇ ਪੈ ਰਹੀ ਬਰਫ਼ਬਾਰੀ ਤੋਂ ਲਗਾਇਆ ਜਾ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਪਹਾੜਾਂ ਤੇ ਬਰਫ਼ ਪੈਣ ਕਾਰਨ ਇਸ ਦਾ ਪ੍ਰਭਾਵ ਜ਼ਮੀਨੀ ਪੱਧਰ ਤੇ ਵੀ ਵੇਖਣ ਨੂੰ ਮਿਲੇਗਾ

Continues below advertisement

image source twitter

Continues below advertisement
1/6
ਸਵੇਰੇ ਸ਼ਾਮ ਨੂੰ ਠੰਡੀਆਂ ਹਾਵਾਵਾਂ ਦਾ ਅਸਰ ਨਜ਼ਰ ਆਉਣਾ ਵੀ ਸ਼ੁਰੂ ਹੋ ਗਿਆ ਹੈ, ਜਿਸ ਦਾ ਭਾਵ ਹੈ ਕਿ ਆਉਣ ਵਾਲੇ ਦਿਨ ਯਾਨੀ ਕਿ ਅਗਲੇ ਹਫ਼ਤੇ ਤੱਕ ਠੰਡ ਆਪਣਾ ਜ਼ੋਰ ਦਿਖਾ ਦੇਵੇਗੀ।
2/6
ਇਸ ਤੋਂ ਇਲਾਵਾ ਲੋਕਾਂ ਨੂੰ ਪਹਿਲਾਂ ਹੀ ਗਰਮ ਕੱਪੜੇ ਪਾਏ ਵੇਖਿਆ ਜਾ ਰਿਹਾ ਹੈ। ਸਰਦੀ ਦੀ ਸ਼ੁਰੂਆਤ 'ਚ ਲੋਕਾਂ ਨੇ ਆਪਣਾ ਬਚਾਅ ਕਰਨਾ ਸ਼ੁਰੂ ਕਰ ਦਿੱਤਾ ਹੈ। IMD ਮੁਤਾਬਕ ਪਹਾੜਾਂ ਤੋਂ ਆ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ-ਚੰਡੀਗੜ੍ਹ 'ਚ ਠੰਡ ਮਹਿਸੂਸ ਕੀਤੀ ਜਾ ਰਹੀ ਹੈ।
3/6
ਜਿਸ ਕਾਰਨ ਫਿਰ ਤੋਂ ਮੀਂਹ ਪੈਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ। ਮੌਸਮ ਵਿਭਾਗ ਨੇ 5 ਅਤੇ 6 ਨਵੰਬਰ ਨੂੰ ਸੂਬੇ 'ਚ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਵੱਲੋਂ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।
4/6
ਮੌਸਮ ਵਿਭਾਗ ਅਨੁਸਾਰ ਇਕ ਨਵੀਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਹ ਗੜਬੜੀ 4 ਨਵੰਬਰ ਤੋਂ ਸਰਗਰਮ ਹੋ ਜਾਵੇਗੀ। ਇਸਦਾ ਪ੍ਰਭਾਵ ਜੰਮੂ ਅਤੇ ਕਸ਼ਮੀਰ 'ਚ ਵਧੇਰੇ ਦੇਖਣ ਨੂੰ ਮਿਲੇਗਾ।
5/6
ਹਾਲਾਂਕਿ ਇਹ 5 ਅਤੇ 6 ਨਵੰਬਰ ਨੂੰ ਪੰਜਾਬ ਨੂੰ ਵੀ ਪ੍ਰਭਾਵਿਤ ਕਰੇਗੀ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚ ਇਨ੍ਹਾਂ ਦਿਨਾਂ ਵਿਚ ਬੱਦਲਵਾਈ ਰਹੇਗੀ ਅਤੇ ਕਈ ਥਾਈਂ ਦਰਮਿਆਨੀ ਤੋਂ ਭਾਰੀ ਬਾਰਿਸ਼ ਪੈ ਸਕਦੀ ਹੈ। ਇਸ ਦੇ ਨਾਲ ਹੀ ਠੰਡ ਵਿਚ ਵੀ ਵਾਧਾ ਹੋਵੇਗਾ।
Continues below advertisement
6/6
ਮੌਸਮ ਵਿਭਾਗ ਮੁਤਾਬਕ, ਅਗਲੇ ਕੁਝ ਦਿਨਾਂ 'ਚ ਪੰਜਾਬ ਦੇ ਕਈ ਇਲਾਕਿਆਂ 'ਚ ਰਾਤ ਦਾ ਤਾਪਮਾਨ 2 ਡਿਗਰੀ ਤੱਕ ਘੱਟ ਸਕਦਾ ਹੈ। ਸਵੇਰ ਤੇ ਸ਼ਾਮ ਨੂੰ ਠੰਡ ਵੱਧ ਰਹੀ ਹੈ ਅਤੇ ਧੁੰਦ ਵੀ ਪੈਣੀ ਸ਼ੁਰੂ ਹੋ ਗਈ ਹੈ। ਪੇਂਡੂ ਇਲਾਕਿਆਂ 'ਚ ਲੋਕ ਹੁਣ ਹਲਕੇ ਗਰਮ ਕੱਪੜੇ ਪਹਿਨਣ ਲੱਗ ਪਏ ਹਨ।
Sponsored Links by Taboola