ਪੰਜਾਬ 'ਚ ਥਾਂ-ਥਾਂ ਕਿਸਾਨਾਂ ਨੇ ਮੱਲੀਆਂ ਰੇਲ ਪਟੜੀਆਂ, ਇੰਝ ਰੋਕੀਆਂ ਰੇਲ ਗੱਡੀਆਂ, ਵੇਖੋ ਤਸਵੀਰਾਂ
ਖੇਤੀ ਕਾਨੂੰਨਾਂ ਵਿਰੁੱਧ ‘ਸੰਯੁਕਤ ਕਿਸਾਨ ਮੋਰਚਾ’ ਦੇ ਸੱਦੇ ’ਤੇ ਦੇਸ਼ ਭਰ ਵਿੱਚ 12 ਵਜੇ ਤੋਂ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ। ਬਿਹਾਰ ਵਿੱਚ ਤਾਂ 12 ਵਜੇ ਤੋਂ ਪਹਿਲਾਂ ਹੀ ਰੇਲ ਰੋਕ ਦਿੱਤੀ ਗਈ।
Download ABP Live App and Watch All Latest Videos
View In Appਹਾਸਲ ਰਿਪੋਰਟਾਂ ਮੁਤਾਬਕ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਮੱਧ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿੱਚ ਰੇਲਾਂ ਰੋਕੀਆਂ ਗਈਆਂ ਹਨ।
ਪੰਜਾਬ ਦੇ 15 ਜ਼ਿਲ੍ਹਿਆਂ ਦੇ 21 ਤੇ ਹਰਿਆਣਾ ਦੇ 80 ਸਥਾਨਾਂ ਉੱਤੇ ਤੱਕ ਰੇਲਾਂ ਰੋਕੀਆਂ ਜਾ ਰਹੀਆਂ ਹਨ।
ਬੇਸ਼ੱਕ ਰੇਲਵੇ ਨੇ ਇਸ ਲਈ ਪੁਖਤਾ ਪ੍ਰਬੰਧ ਕੀਤੇ ਹਨ ਪਰ ਹਰਿਆਣਾ ਸਰਕਾਰ ‘ਰੇਲ ਰੋਕੋ’ ਅੰਦੋਲਨ ਨੂੰ ਲੈ ਕੇ ਪੂਰੀ ਚੌਕਸੀ ਵਰਤ ਰਹੀ ਹੈ। ਸਮੁੱਚੇ ਸੂਬੇ ਵਿੱਚ ਹਾਈ ਅਲਰਟ ਹੈ। ਰਾਜ ਦੀਆਂ ਅਹਿਮ ਰੇਲਵੇ ਲਾਈਨਾਂ ਦੀ ਸੁਰੱਖਿਆ ਵਧਾਈ ਗਈ ਹੈ।
ਪੰਜਾਬ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ 21 ਫ਼ਰਵਰੀ ਨੂੰ ਮਜ਼ਦੂਰ ਕਿਸਾਨ ਏਕਤਾ ਮਹਾਂਰੈਲੀ ਬਰਨਾਲਾ ’ਚ ਕਰਨ ਦਾ ਸੱਦਾ ਦਿੱਤਾ ਹੈ।
ਪੰਜਾਬ ’ਚ ਨਾਭਾ, ਸੁਨਾਮ, ਮਾਨਸਾ, ਰਾਮਪੁਰਾ ਮੰਡੀ, ਸੰਗਤ ਮੰਡੀ ਤੇ ਗੋਨਿਆਣਾ ਮੰਡੀ 'ਚ ਰੇਲਾਂ ਰੋਕਣ ਦੀਆਂ ਰਿਪੋਰਟਾਂ ਹਨ।
ਰੇਲਵੇ ਵੱਲੋਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਪੱਛਮੀ ਬੰਗਾਲ 'ਤੇ ਵਿਸ਼ੇਸ਼ ਧਿਆਨ ਕੇਂਦਰਤ ਕਰਦਿਆਂ 20 ਵਾਧੂ ਕੰਪਨੀਆਂ ਤਾਇਨਾਤ ਕੀਤੀਆਂ ਹਨ।
- - - - - - - - - Advertisement - - - - - - - - -