ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੌਸਮ ਖ਼ਰਾਬ, ਮੀਂਹ ਅਤੇ ਬੱਦਲਵਾਈ ਜਾਰੀ, ਕਈ ਥਾਂ ਹੋ ਸਕਦੀ ਗੜ੍ਹੇਮਾਰੀ
Download ABP Live App and Watch All Latest Videos
View In App7 ਮਈ ਤੋਂ ਉੱਤਰ ਭਾਰਤ ਵਿੱਚ ਬਾਰਸ਼ 'ਚ ਗਿਰਾਵਟ ਆਵੇਗੀ। ਪਰ ਅਨੁਮਾਨ ਹੈ ਕਿ ਰੁਕ-ਰੁਕ ਕੇ ਮੀਂਹ ਦੀਆਂ ਗਤੀਵਿਧੀਆਂ 10 ਮਈ ਤੱਕ ਜਾਰੀ ਰਹਿਣਗੀਆਂ।
ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮੈਦਾਨਾਂ ਦੇ ਕੁਝ ਹਿੱਸਿਆਂ ਖ਼ਾਸਕਰ ਪੰਜਾਬ ਅਤੇ ਉੱਤਰ ਪ੍ਰਦੇਸ਼ ਵਿੱਚ ਗੜ੍ਹੇਮਾਰੀ ਦੀ ਉਮੀਦ ਹੈ।
ਜਦੋਂ ਕਿ ਮੈਦਾਨੀ ਇਲਾਕਿਆਂ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਵੇਗੀ। ਇਸ ਵਿੱਚ ਪੰਜਾਬ ਅਤੇ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹੇ ਹੋ ਸਕਦੇ ਹਨ ਜਿੱਥੇ ਤੇਜ਼ ਬਾਰਸ਼ ਦੀ ਵੀ ਸੰਭਾਵਨਾ ਹੈ।
ਮੌਸਮ ਵਿਭਾਗ ਮੁਤਾਬਕ ਕਸ਼ਮੀਰ, ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਉਤਰਾਖੰਡ ਵਿੱਚ ਕਈ ਥਾਵਾਂ ਤੇ ਹਲਕੇ ਤੋਂ ਦਰਮਿਆਨੀ ਅਤੇ ਹਲਕੀ ਬਾਰਸ਼ ਹੋ ਸਕਦੀ ਹੈ।
ਪੰਜਾਬ ਦੇ ਜ਼ਿਲ੍ਹਾ ਬਰਨਾਲਾ 'ਚ ਭਾਰੀ ਬਾਰਿਸ਼ ਪੈ ਰਹੀ ਹੈ। ਉਤਰ ਭਾਰਤ 'ਚ ਬਾਰਿਸ਼ ਦਾ ਇਹ ਸਪੈਲ 6 ਮਈ ਤੱਕ ਜਾਰੀ ਰਹੇਗਾ। ਜ਼ਿਲ੍ਹਾ ਫਿਰੋਜ਼ਪੁਰ ਅਤੇ ਮੁਕਤਸਰ ਵਿੱਚ ਵੀ ਹਲਕੀ ਬਾਰਿਸ਼ ਵੇਖਣ ਨੂੰ ਮਿਲੀ
ਉਤਰ ਭਾਰਤ 'ਚ ਮੌਸਮ ਨੇ ਇੱਕ ਵਾਰ ਫਿਰ ਕਰਵੱਟ ਬਦਲੀ ਹੈ। ਪੰਜਾਬ 'ਚ ਵੀ ਕਈ ਥਾਂਵਾਂ ਤੇ ਬੱਦਲਵਾਈ ਅਤੇ ਮੀਂਹ ਦਾ ਮਾਹੌਲ ਹੈ।ਸੂਬੇ ਦੇ ਕਈ ਜ਼ਿਲ੍ਹਿਆਂ 'ਚ ਕਿਣ ਮਿਣ ਦੇ ਨਾਲ ਨਾਲ ਬੱਦਲਵਾਈ ਜਾਰੀ ਹੈ।ਕਈ ਥਾਂਵਾਂ ਤੇ ਬਿਜਲੀ, ਤੇਜ਼ ਹਵਾਵਾਂ ਅਤੇ ਜ਼ੋਰਦਾਰ ਮੀਂਹ ਦੀ ਵੀ ਉਮੀਦ ਹੈ।
- - - - - - - - - Advertisement - - - - - - - - -