Unique Way of Protest: ਵਿਰੋਧ ਦਾ ਇੱਕ ਢੰਗ ਇਹ ਵੀ! ਇਕੱਲੇ ਸਮਾਜ ਸੇਵੀ ਨੇ ਗੁਬਾਰਿਆਂ ਨਾਲ ਖੋਲ੍ਹੀ ਪੋਲ
ਸੰਗਰੂਰ ਵਿੱਚ ਇੱਕ ਸਮਾਜ ਸੇਵੀ ਨੇ ਆਪਣੇ ਹੱਥਾਂ ‘ਤੇ ਗੁਬਾਰਿਆ ਨੂੰ ਬੰਨ੍ਹ ਅਨੋਖਾ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਰੋਸ ਜਤਾਇਆ ਹੈ।
Download ABP Live App and Watch All Latest Videos
View In Appਦਰਅਸਲ ਕੱਚੇ ਸਫਾਈ ਸੇਵਕਾਂ ਨੂੰ ਪੱਕਾ ਕਰਵਾਉਣ ਲਈ 22 ਦਿਨ ਤੋਂ ਅਣਮਿਥੇ ਹੜਤਾਲ 'ਤੇ ਹੋਣ ਨਾਲ ਸ਼ਹਿਰ ਵਿੱਚੋਂ ਕੂੜਾ ਨਹੀਂ ਚੁੱਕਿਆ ਗਿਆ। ਸ਼ਹਿਰ ਦੀਆਂ ਸੜਕਾਂ ‘ਤੇ 450 ਮੀਟਰਿਕ ਟਨ ਤੋਂ ਜਿਆਦਾ ਕੂੜੇ ਦੇ ਵੱਡੇ-ਵੱਡੇ ਢੇਰ ਲੱਗ ਗਏ ਹਨ।
ਸ਼ਹਿਰ ਵਿੱਚ ਇੱਕ ਪਾਸੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਜ਼ਿੰਮੇਦਾਰ ਸੰਗਰੂਰ ਮੁਹਿੰਮ ਦੇ ਵੱਡੇ-ਵੱਡੇ ਗੁੱਬਾਰੇ ਲਗਾਕੇ ਲੋਕਾਂ ਨੂੰ ਆਕਰਸ਼ਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਥੇ ਹੀ ਇਨ੍ਹਾਂ ਗੁਬਾਰਿਆਂ ਹੇਠ ਲੱਗੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਦਾ ਸੜਕਾਂ ਤੋਂ ਗੁਜਰਨਾ ਵੀ ਮੁਸ਼ਕਲ ਹੋ ਗਿਆ ਹੈ। ਇਨ੍ਹਾਂ ਗੁਬਾਰਿਆਂ ਵਿੱਚ ਇੱਕ ਸਮਾਜ ਸੇਵੀ ਨੇ ਆਪਣੇ ਹੱਥਾਂ ‘ਤੇ ਗੁਬਾਰਿਆਂ ਨੂੰ ਬੰਨ੍ਹ ਅਨੋਖਾ ਸ਼ਾਂਤਮਈ ਪ੍ਰਦਰਸ਼ਨ ਕਰਕੇ ਆਪਣਾ ਰੋਸ ਜਤਾਇਆ।
ਸੰਗਰੂਰ ਦੇ ਪ੍ਰਧਾਨ ਸਫਾਈ ਸੇਵਕ ਯੂਨੀਅਨ ਭਾਰਤ ਬੇਦੀ ਨੇ ਕਿਹਾ ਕਿ ਉਨ੍ਹਾਂ ਦੀ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ। ਇਸ ਦੇ ਰੋਸ ਵਿੱਚ ਹੜਤਾਲ ਕੀਤੀ ਗਈ ਹੈ।
ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਦੁਆਰਾ ਉਨ੍ਹਾਂ ਉੱਤੇ ਕੂੜਾ ਚੁੱਕਣ ਲਈ ਦਬਾਅ ਪਾਇਆ ਗਿਆ ਤਾਂ ਨੈਸ਼ਨਲ ਹਾਈਵੇ ‘ਤੇ ਪੱਕਾ ਧਰਨਾ ਲਾ ਕੇ ਸੰਘਰਸ਼ ਤੇਜ ਕੀਤਾ ਜਾਵੇਗਾ।