ਦਾਣਾ ਮੰਡੀ ਪਹੁੰਚੇ ਸੁਖਬੀਰ ਬਾਦਲ, ਕੈਪਟਨ ਨੂੰ ਕਿਹਾ ਨਿਕੰਮਾ ਮੁੱਖ ਮੰਤਰੀ, ਆਖਰ ਅਜਿਹਾ ਕੀ ਹੋਇਆ ?
ਬਠਿੰਡਾ: ਇੱਥੋਂ ਦੀ ਗੋਨਿਆਣਾ ਮੰਡੀ ਵਿਖੇ ਅੱਜ ਸੁਖਬੀਰ ਸਿੰਘ ਬਾਦਲ ਨੇ ਅਨਾਜ ਮੰਡੀ ਦਾ ਦੌਰਾ ਕੀਤਾ। ਜਿੱਥੇ ਕਿਸਾਨਾਂ ਦੀ ਸਮੱਸਿਆਵਾਂ ਸੁਣੀਆਂ। ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਬੈਠੇ ਹੋਏ ਹਨ। ਇੱਥੇ ਨਾ ਬਾਰਦਾਨਾ ਆ ਰਿਹਾ ਹੈ ਤੇ ਨਾ ਹੀ ਲਿਫਟਿੰਗ ਹੋ ਰਹੀ ਹੈ।
Download ABP Live App and Watch All Latest Videos
View In Appਸੁਖਬੀਰ ਨੇ ਕਿਹਾ ਕਿਸਾਨ ਮੰਡੀ ਵਿਚ ਰਾਤਾਂ ਕੱਟ ਰਹੇ ਹਨ। ਬੜੇ ਅਫ਼ਸੋਸ ਦੀ ਗੱਲ ਹੈ, ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਫ਼ਿਕਰ ਨਹੀਂ ਹੈ।
ਸੁਖਬੀਰ ਬਾਦਲ ਨੇ ਕਿਹਾ ਅਜਿਹਾ ਨਿਕੰਮਾ ਮੁੱਖ ਮੰਤਰੀ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਤੁਹਾਡੇ ਸਾਹਮਣੇ ਇੱਕ ਕਿਸਾਨ ਉਦਾਹਰਨ ਹੈ ਜੋ ਕਿ ਪਿਛਲੇ 13 ਦਿਨਾਂ ਤੋਂ ਆਪਣੀ ਫਸਲ ਲੈ ਕੇ ਮੰਡੀ ਵਿੱਚ ਬੈਠਾ ਹੈ ਇਸ ਤੋਂ ਵੱਡੇ ਪਰੂਫ਼ ਦੀ ਕੀ ਜ਼ਰੂਰਤ ਹੈ।
ਸੁਖਬੀਰ ਨੇ ਕਿਹਾ ਇਹ ਸਿਰਫ਼ ਇੱਕ ਕਿਸਾਨ ਨਹੀਂ ਸਗੋਂ ਦੋ ਤਿੱਨ ਸੌ ਕਿਸਾਨ ਮੰਡੀ ਵਿਚ ਪ੍ਰੇਸ਼ਾਨ ਹਨ। ਇਹ ਮੰਡੀ ਸਾਰੀ ਭਰ ਗਈ ਹੈ ਕਿਸਾਨ ਆਪਣੀ ਫ਼ਸਲ ਵੀ ਨਹੀਂ ਲੈ ਕੇ ਆ ਰਹੇ ਕਿਉਂਕਿ ਨਾ ਤਾਂ ਇੱਥੇ ਰੱਖਣ ਦੀ ਜਗ੍ਹਾ ਹੈ ਤੇ ਨਾ ਹੀ ਲਿਫਟਿੰਗ ਦੇ ਨਾਲ ਕੋਈ ਪੇਮੇਂਟ ਹੋ ਰਹੀ ਹੈ।
ਹਾਲੇ ਤਕ 40 ਪ੍ਰਤੀਸ਼ਤ ਕਿਸਾਨਾਂ ਨੂੰ ਪੇਮੈਂਟ ਨਹੀਂ ਹੋਈ ਜੋ ਪਿਛਲੇ 24 ਘੰਟਿਆਂ ਦੌਰਾਨ ਹੋਣੀ ਹੁੰਦੀ ਹੈ ਜੇਕਰ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਫੈਸਲਾ ਨਾ ਕੀਤਾ ਤਾਂ ਸ਼੍ਰੋਮਣੀ ਅਕਾਲੀ ਦਲ ਸਖਤ ਕਦਮ ਚੁੱਕੇਗਾ।