ਅਧਿਆਪਕਾਂ ਦੀ 'ਦੁਰਦਸ਼ਾ' ਦੇ ਵਿਰੋਧ 'ਚ ਸਰਕਾਰ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ
ਬਠਿੰਡਾ: ਅਧਿਆਪਕ ਜਥਬੰਦੀਆਂ ਵੱਲੋਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਵਿੱਢੇ ਸੰਘਰਸ਼ ਨੂੰ ਹੋਰ ਮਘਾਉਣ ਲਈ ਬਠਿੰਡਾ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ।
Download ABP Live App and Watch All Latest Videos
View In Appਮਾਰਚ ਕੱਢਦੇ ਹੋਏ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਚੋਣਾਂ ਮੌਕੇ ਜੋ ਵਾਅਦੇ ਕੀਤੇ ਸੀ, ਅੱਜ ਤੱਕ ਕੋਈ ਵੀ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ 18-18 ਸਾਲ ਸਕੂਲਾਂ ਵਿੱਚ ਕੰਮ ਕਰ ਚੁੱਕੇ ਅਧਿਆਪਕਾਂ ਦੀ ਤਨਖ਼ਾਹ ਇੱਕ ਹਜ਼ਾਰ ਤੋਂ ਸ਼ੁਰੂ ਹੋ ਕੇ ਅੱਜ ਵੀ ਮਸਾਂ ਅੱਠ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੱਕ ਪਹੁੰਚੀ ਹੈ।
ਰੋਸ ਵਿਖਾਵਾ ਕਰ ਰਹੇ ਅਧਿਆਪਕਾਂ ਨੇ ਦੱਸਿਆ ਕਿ ਡਿਗਰੀਆਂ ਕਰਕੇ ਨੌਕਰੀਆਂ ਨਹੀਂ ਮਿਲਦੀਆਂ ਇਸ ਲਈ ਪਹਿਲਾਂ ਇੱਕ ਟੈਸਟ ਪਾਸ ਕਰਨਾ ਲਾਜ਼ਮੀ ਕੀਤਾ ਤੇ ਹੁਣ ਇੱਕ ਹੋਰ ਟੈਸਟ ਲਾਗੂ ਕਰ ਦਿੱਤਾ, ਜਿਸ ਦਾ ਉਹ ਡਟਵਾਂ ਵਿਰੋਧ ਕਰ ਰਹੇ ਹਨ।
ਅਧਿਆਪਕਾਂ ਮੁਤਾਬਕ ਮੁਹਾਲੀ ਦਫ਼ਤਰ ਵਿੱਚ ਧਰਨਾ ਦੇ ਰਹੇ ਸਾਥੀਆਂ ਨੂੰ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਹੀ ਜਾਨ ਲੈਣ ਤੱਕ ਦਾ ਕਦਮ ਚੁੱਕਣ ਨੂੰ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕੱਚੇ ਅਧਿਆਪਕਾਂ ਨੂੰ ਬਿਨਾਂ ਸ਼ਰਤ ਮਹਿਕਮੇ ਵਿੱਚ ਲਿਆ ਕੇ ਪੱਕਾ ਕੀਤਾ ਜਾਵੇ।