ਪੰਜਾਬ 'ਚ ਤਾਪਮਾਨ 0℃....ਹੱਥ-ਪੈਰ ਸੁੰਨ, ਘਰੋਂ ਨਿਕਲਣਾ ਵੀ ਮੁਸ਼ਕਿਲ, ਆਉਣ ਵਾਲੇ ਦਿਨਾਂ ਨੂੰ ਲੈ ਕੇ ਚੇਤਾਵਨੀ ਜਾਰੀ

ਲੋਹੜੀ ਵਾਲੇ ਦਿਨ ਪੰਜਾਬ ਦੇ ਲੋਕਾਂ ਨੂੰ ਦਿਨ ਭਰ ਸ਼ਿਮਲਾ ਵਰਗੀ ਠੰਡ ਦਾ ਅਹਿਸਾਸ ਹੋਇਆ। ਦੁਪਹਿਰ ਨੂੰ ਆਸਮਾਨ ਚ ਛਾਏ ਹਲਕੇ ਬੱਦਲਾਂ ਸਮੇਤ ਖਿੜੀ ਸੁਨਹਿਰੀ ਧੁੱਪ ਦੇ ਨਾਲ ਹੀ ਚੱਲ ਰਹੀਆਂ ਬਰਫੀਲੀਆਂ ਹਵਾਵਾਂ ਕਾਰਨ ਲੋਕਾਂ ਦੇ ਹੱਥ-ਪੈਰ ਸੁੰਨ ਪੈਂਦੇ

Continues below advertisement

image source twitter

Continues below advertisement
1/7
ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਪਹਾੜੀ ਇਲਾਕਿਆਂ ਤੋਂ ਆ ਰਹੀਆਂ ਬਰਫ਼ੀਲੀਆਂ ਹਵਾਵਾਂ ਕਾਰਨ ਪੰਜਾਬ ਅਤੇ ਚੰਡੀਗੜ੍ਹ ਵਿੱਚ ਠੰਡ ਕਾਫ਼ੀ ਵੱਧ ਗਈ ਹੈ। ਮੰਗਲਵਾਰ ਨੂੰ ਇਸ ਮੌਸਮ ਦੌਰਾਨ ਪਹਿਲੀ ਵਾਰ ਨਵਾਂ ਸ਼ਹਿਰ ਵਿੱਚ ਜ਼ੀਰੋ ਡਿਗਰੀ ਤਾਪਮਾਨ ਦਰਜ ਕੀਤਾ ਗਿਆ। ਇਸਦੇ ਨਾਲ ਹੀ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਹੇਠਾਂ ਚਲੇ ਗਏ ਹਨ।
2/7
ਘੱਟੋ-ਘੱਟ ਤਾਪਮਾਨ ਆਮ ਨਾਲੋਂ 2.5 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 6.3 ਡਿਗਰੀ ਘੱਟ ਦਰਜ ਹੋ ਰਿਹਾ ਹੈ। ਅੱਜ ਯਾਨੀਕਿ 14 ਜਨਵਰੀ ਲਈ ਕੋਹਰੇ ਅਤੇ ਸ਼ੀਤ ਲਹਿਰ ਦਾ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਇਹ ਹਾਲਾਤ ਅੱਗੇ ਵੀ ਬਣੇ ਰਹਿਣ ਦੀ ਸੰਭਾਵਨਾ ਹੈ। 18 ਅਤੇ 19 ਜਨਵਰੀ ਨੂੰ ਕੁਝ ਥਾਵਾਂ ‘ਤੇ ਹਲਕੀ ਵਰਖਾ ਹੋਣ ਦੀ ਸੰਭਾਵਨਾ ਹੈ।
3/7
ਮੌਸਮ ਵਿਭਾਗ ਮੁਤਾਬਕ ਅੱਜ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ, ਬਠਿੰਡਾ ਅਤੇ ਲੁਧਿਆਣਾ ਵਿੱਚ ਸੰਘਣੇ ਤੋਂ ਬਹੁਤ ਘਣੇ ਕੋਹਰੇ ਦੀ ਸੰਭਾਵਨਾ ਹੈ। ਇਸਦੇ ਨਾਲ ਹੀ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੁਕਤਸਰ, ਮੋਗਾ ਅਤੇ ਬਠਿੰਡਾ ਵਿੱਚ ਸ਼ੀਤ ਲਹਿਰ ਤੋਂ ਗੰਭੀਰ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਜਤਾਈ ਗਈ ਹੈ।
4/7
ਹਾਲਾਂਕਿ ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ ਜ਼ੀਰੋ, ਲੁਧਿਆਣਾ ਵਿੱਚ 20 ਮੀਟਰ, ਬਠਿੰਡਾ ਵਿੱਚ 500 ਮੀਟਰ, ਫ਼ਰੀਦਕੋਟ ਵਿੱਚ 50 ਮੀਟਰ ਅਤੇ ਪਟਿਆਲਾ ਵਿੱਚ 40 ਮੀਟਰ ਦਰਜ ਕੀਤੀ ਗਈ। ਲੁਧਿਆਣਾ ਅਤੇ ਪਟਿਆਲਾ ਵਿੱਚ ਕੋਲਡ-ਡੇ, ਜਦਕਿ ਗੁਰਦਾਸਪੁਰ ਵਿੱਚ ਘਣਾ ਕੋਹਰਾ ਦਰਜ ਕੀਤਾ ਗਿਆ।
5/7
ਹੱਡ ਕੰਬਾਅ ਦੇਣ ਵਾਲੀ ਭਿਆਨਕ ਸਰਦੀ ਕਾਰਨ ਲੋਕ ਨੂੰ ਬਾਹਰ ਕੰਮ ਉੱਤੇ ਜਾਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਆਪਣੇ ਆਪ ਨੂੰ ਗਰਮ ਕੱਪੜਿਆਂ ਨਾਲ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਹੈ, ਤਾਂ ਕਿ ਠੰਡ ਦੀ ਮਾਰ ਤੋਂ ਬਚਾਅ ਕੀਤਾ ਜਾ ਸਕੇ।
Continues below advertisement
6/7
ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਤਾਇਨਾਤ ਮੌਸਮ ਵਿਭਾਗ ਦੀ ਮਾਹਿਰ ਡਾ. ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਲੋਹੜੀ ਵਾਲੇ ਦਿਨ ਪਈ ਸਰਦੀ ਨੇ ਪਿਛਲੇ 56 ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਬਾਅਦ ਦੁਪਹਿਰ ਲੁਧਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ 9.2 ਡਿਗਰੀ ਅਤੇ ਘੱਟੋ ਘੱਟ 2.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜੋ ਕਿ ਸਾਲ 1970 ਤੋਂ ਬਾਅਦ ਸਭ ਤੋਂ ਘੱਟ ਤਾਪਮਾਨ ਹੈ।
7/7
15 ਜਨਵਰੀ ਦੀ ਰਾਤ ਤੋਂ ਇੱਕ ਨਵਾਂ ਵੈਸਟਨ ਡਿਸਟਰਬਨ ਪੱਛਮੀ ਹਿਮਾਲਈ ਖੇਤਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਇਸ ਕਾਰਨ ਉੱਥੇ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ। 16 ਅਤੇ 17 ਜਨਵਰੀ ਨੂੰ ਪਹਾੜੀ ਇਲਾਕਿਆਂ ਵਿੱਚ ਮੌਸਮ ਠੀਕ ਰਹਿਣ ਦੀ ਸੰਭਾਵਨਾ ਹੈ। 18 ਅਤੇ 19 ਜਨਵਰੀ ਨੂੰ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਧੁੱਪ ਨਿਕਲਣੀ ਸ਼ੁਰੂ ਹੋ ਜਾਵੇਗੀ।
Sponsored Links by Taboola