ਕੋਰੋਨਾ ਸੰਕਟ 'ਚ ਸਿੱਖ ਸੰਸਥਾਵਾਂ ਵੱਲੋਂ ਹਿਮਾਚਲ 'ਚ ਮਿਸਾਲ ਕਾਇਮ, ਲੋਕਾਂ ਦੀ ਮਦਦ 'ਚ ਜੁਟੇ ਸਰਦਾਰ
ਸ਼ਿਮਲਾ ਵਿੱਚ ਦੋ ਸਿੱਖ ਸੰਸਥਾਵਾਂ ਕੋਵਿਡ ਵਿੱਚ ਫਸੇ ਲੋਕਾਂ ਦੀ ਮਦਦ ਲਈ ਕੰਮ ਕਰ ਰਹੀਆਂ ਹਨ। ਦੋਵੇਂ ਸੂਬੇ ਦੇ ਸਭ ਤੋਂ ਵੱਡੇ ਹਸਪਤਾਲ ਆਈਜੀਐਮਸੀ ਵਿਖੇ ਲੰਗਰ ਸੇਵਾ ਚਲਾ ਰਹੇ ਹਨ ਜਿਸ 'ਚ ਹਰ ਆਉਣ ਵਾਲੇ ਨੂੰ ਲੰਗਰ ਖੁਆਇਆ ਜਾਂਦਾ ਹੈ।
Download ABP Live App and Watch All Latest Videos
View In Appਕੋਵਿਡ ਮਰੀਜ਼ਾਂ ਨੂੰ ਵੀ ਉਹ ਭੋਜਨ ਖਵਾ ਰਹੇ ਹਨ। ਸਿਰਫ ਇਹ ਹੀ ਨਹੀਂ, ਉਹ ਲੋਕ ਜੋ ਆਪਣੇ ਘਰਾਂ 'ਚ ਪੌਜ਼ੇਟਿਵ ਹੋਣ ਕਰਕੇ ਆਈਸੋਲੇਸ਼ਨ 'ਚ ਹਨ, ਉਨ੍ਹਾਂ ਨੂੰ ਵੀ ਦੋ ਟਾਈਮ ਦਾ ਭੋਜਨ ਮਿਲ ਰਿਹਾ ਹੈ।
ਆਲਮਾਈਟੀ ਸੰਸਥਾ ਦੇ ਸਰਬਜੀਤ ਸਿੰਘ ਬੌਬੀ ਨੇ ਕੋਵਿਡ ਨਾਲ ਮੌਤਾਂ ਦੇ ਵੱਧ ਰਹੇ ਅੰਕੜਿਆਂ ਦੇ ਮੱਦੇਨਜ਼ਰ ਲਾਸ਼ਾਂ ਨੂੰ ਸ਼ਮਸ਼ਾਨਘਾਟ ਪਹੁੰਚਾਉਣ ਲਈ ਐਂਬੂਲੈਂਸ ਤੱਕ ਮੁਹੱਈਆ ਕਰਵਾਈ ਹੈ।
ਕਈ ਵਾਰ, ਜੇ ਕੋਈ ਡਰਾਈਵਰ ਨਹੀਂ ਹੁੰਦਾ, ਤਾਂ ਉਹ ਖੁਦ ਡਰਾਈਵਰ ਬਣ ਜਾਂਦੇ ਹਨ ਤੇ ਮ੍ਰਿਤਕ ਦੇਹ ਨੂੰ ਸ਼ਮਸ਼ਾਨ ਘਾਟ ਤੱਕ ਪਹੁੰਚਾਉਂਦੇ ਹਨ। ਲੋੜ ਤੇ ਉਪਲਬਧਤਾ ਦੇ ਅਧਾਰ 'ਤੇ, ਆਕਸੀਜਨ ਵੀ ਲੋਕਾਂ ਦੇ ਘਰਾਂ ਵਿੱਚ ਪਹੁੰਚਾਈ ਜਾਂਦੀ ਹੈ।
ਜਦਕਿ ਦੂਸਰੀ ਨੋਫਲ ਸੰਸਥਾ ਦੇ ਗੁਰਮੀਤ ਸਿੰਘ ਮਰੀਜ਼ਾਂ ਨੂੰ ਦੋ ਵਾਰ ਖਾਣੇ ਦੇ ਨਾਲ-ਨਾਲ ਉਨ੍ਹਾਂ ਦੇ ਤਾਮਿਰਦਾਰਾਂ ਨੂੰ ਸੌਣ ਲਈ ਬਿਸਤਰੇ ਵੀ ਮੁਹੱਈਆ ਕਰਵਾ ਰਹੇ ਹਨ।
ਕੋਵਿਡ ਮਰੀਜ਼ਾਂ ਦੇ ਨਾਲ ਨਾਲ ਸ਼ਿਮਲਾ 'ਚ ਕੰਮ ਕਰ ਰਹੇ ਲੋੜਵੰਦਾਂ ਨੂੰ ਭੋਜਨ ਵੰਡ ਰਹੇ ਹਨ। ਇੱਥੋਂ ਤੱਕ ਕਿ ਸਕੂਲਾਂ 'ਚ ਕਈ ਬੱਚਿਆਂ ਦੀ ਫੀਸ ਤੱਕ ਦੇ ਦਿੱਤੀ ਹੈ।
ਸਿੱਖ ਸੰਸਥਾਵਾਂ ਵੱਲੋਂ ਹਿਮਾਚਲ 'ਚ ਮਿਸਾਲ ਕਾਇਮ
ਸਿੱਖ ਸੰਸਥਾਵਾਂ ਵੱਲੋਂ ਹਿਮਾਚਲ 'ਚ ਮਿਸਾਲ ਕਾਇਮ
ਸਿੱਖ ਸੰਸਥਾਵਾਂ ਵੱਲੋਂ ਹਿਮਾਚਲ 'ਚ ਮਿਸਾਲ ਕਾਇਮ