ਗੁਰਦਾਸਪੁਰ ਦੀ ਮਨਜੀਤ ਕੌਰ ਇੰਝ ਦੇਵੇਗੀ ਕਿਸਾਨਾਂ ਦਾ ਸਾਥ, ਦੌੜ ਲਗਾ ਕੇ ਪਹੁੰਚ ਰਹੀ ਦਿੱਲੀ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਕਿਸਾਨ ਕੇਂਦਰ ਸਰਕਾਰ ਖਿਲਾਫ ਸੰਘਰਸ਼ ਕਰ ਰਹੇ ਹਨ। ਕਿਸਾਨਾਂ ਨੂੰ ਦਿੱਲੀ ਵਿਖੇ ਅੰਦੋਲਨ ਸ਼ੁਰੂ ਕੀਤੇਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਹੋ ਚੁਕੇ ਹਨ। ਇਸ ਅੰਦੋਲਨ 'ਚ ਹਰ ਵਰਗ ਦੇ ਲੋਕ ਆਪਣੇ ਆਪਣੇ ਤੌਰ 'ਤੇ ਸ਼ਾਮਿਲ ਹੋ ਰਹੇ ਹਨ।
Download ABP Live App and Watch All Latest Videos
View In Appਇਸ ਦੇ ਚਲਦੇ ਗੁਰਦਾਸਪੁਰ ਦੇ ਪਿੰਡ ਲਾਲਵਾਲਾ ਦੀ ਮਨਜੀਤ ਕੌਰ ਨੇ ਕਿਸਾਨਾਂ ਦੇ ਇਸ ਸੰਘਰਸ਼ 'ਚ ਨੌਜਵਾਨਾਂ ਨੂੰ ਵੱਧ ਤੋਂ ਵੱਧ ਲਾਮਬੰਦ ਕਰਨ ਦੀ ਅਪੀਲ ਕਰਨ ਦੀ ਇਕ ਵੱਖ ਪਹਿਲ ਕਰਦੇ ਆਪਣੇ ਪਿੰਡ ਤੋਂ ਦਿੱਲੀ (ਕਰੀਬ 500 ਕਿਲੋਮੀਟਰ) ਦੌੜ ਲਾ ਕੇ ਜਾਣ ਦਾ ਐਲਾਨ ਕਰਦੇ ਹੋਏ ਅੱਜ ਅਰਦਾਸ ਕਰ ਦਿੱਲੀ ਵੱਲ ਆਪਣਾ ਸਫਰ ਸ਼ੁਰੂ ਕੀਤਾ।
ਮਨਜੀਤ ਕੌਰ ਦੇ ਇਸ ਸਫਰ 'ਚ ਉਸ ਦੀ ਸਿਹਤ ਦੀ ਦੇਖ ਰੇਖ ਲਈ ਪਿੰਡ ਅਤੇ ਉਸ ਦੇ ਪਰਿਵਾਰ ਦੀ ਪੰਜ ਮੈਂਬਰੀ ਟੀਮ ਵੀ ਰਵਾਨਾ ਹੋਈ।
ਉਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਕੌਰ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਸਰਕਾਰ ਜਿੰਨਾ ਮਰਜ਼ੀ ਕਿਸਾਨਾਂ ਨੂੰ ਤੰਗ ਕਰ ਲਏ ਪਰ ਕਿਸਾਨਾਂ ਦੇ ਹੌਸਲੇ ਨਹੀਂ ਟੁੱਟਣਗੇ। ਉਨ੍ਹਾਂ ਦੱਸਿਆ ਕਿ ਤਿੰਨੇ ਖੇਤੀ ਕਾਲੇ ਕਾਨੂੰਨ ਜਿੰਨਾ ਚਿਰ ਤੱਕ ਰੱਦ ਨਹੀਂ ਹੋ ਜਾਂਦੇ ਕਿਸਾਨਾਂ ਦੇ ਹੌਸਲੇ ਬੁਲੰਦ ਰਹਿਣਗੇ।
ਉਨ੍ਹਾਂ ਦੱਸਿਆ ਕਿ ਇਹ ਦੌੜ ਕਰੀਬ ਬਾਰਾਂ ਤੋਂ ਪੰਦਰਾਂ ਦਿਨਾਂ ਵਿੱਚ ਸਿੰਘੂ ਬਾਰਡਰ 'ਤੇ ਪਹੁੰਚ ਕੇ ਖਤਮ ਹੋਵੇਗੀ। ਤੇ ਕੇਂਦਰ ਦੀ ਭਾਜਪਾ ਸਰਕਾਰ ਦੇ ਵਿਰੁਧ ਸਟੇਜਾਂ ਉੱਪਰ ਪ੍ਰਚਾਰ ਕਰਕੇ ਆਪਣੀਆਂ ਭੈਣਾਂ ਅਤੇ ਨੌਜਵਾਨ ਵੀਰਾਂ ਨੂੰ ਲਾਮਬੰਦ ਕੀਤਾ ਜਾਵੇਗਾ ਤਾਂ ਕਿ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।