ਹਿਮਾਚਲ 'ਚ ਵੀਕਐਂਡ 'ਤੇ ਸੈਲਾਨੀਆਂ ਦਾ ਸੈਲਾਬ, ਕੋਰੋਨਾ ਦਰਮਿਆਨ ਹੈਰਾਨ ਕਰਨ ਵਾਲੀਆਂ ਤਸਵੀਰਾਂ
ਹਿਮਾਚਲ ਪ੍ਰਦੇਸ਼ ਦੇ ਸੋਲਨ 'ਚ ਵੀਕੈਂਡ 'ਤੇ ਇੱਥੇ ਇੰਨੀ ਭੀੜ ਸੀ ਕਿ ਸੋਲਨ ਦੀ ਮਾਲ ਰੋਡ ਪੂਰੀ ਤਰ੍ਹਾਂ ਭਰੀ ਹੋਈ ਸੀ। ਹਰ ਪਾਸੇ ਸਿਰਫ ਲੋਕ ਹੀ ਦਿਖਾਈ ਦੇ ਰਹੇ ਸਨ। ਭਾਰੀ ਭੀੜ ਦੇ ਬਾਵਜੂਦ, ਕੋਵਿਡ ਪ੍ਰੋਟੋਕੋਲ ਦੀਆਂ ਇੱਥੇ ਖੁੱਲ੍ਹੇਆਮ ਧਜੀਆਂ ਉੱਡ ਰਹੀਆਂ ਸੀ।
Download ABP Live App and Watch All Latest Videos
View In Appਇੱਥੇ ਕੋਈ ਸਮਾਜਕ ਦੂਰੀ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਸੀ। ਬਹੁਤ ਸਾਰੇ ਲੋਕ ਮਾਸਕ ਵੀ ਨਹੀਂ ਪਹਿਨ ਰਹੇ ਸਨ। ਇਸ ਦੇ ਬਾਵਜੂਦ, ਲੋਕ ਖੁੱਲ੍ਹ ਕੇ ਘੁੰਮ ਰਹੇ ਸਨ। ਸਰਕਾਰ ਦੇ ਕੋਵਿਡ ਬਾਰੇ ਵੱਡੇ ਵੱਡੇ ਦਾਅਵਿਆਂ ਦੀ ਹਵਾ ਨਿਕਲਦੀ ਦਿੱਖ ਰਹੀ ਸੀ।
ਇੱਥੇ ਕੋਵਿਡ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਕੋਈ ਨਹੀਂ ਦੇਖਿਆ ਗਿਆ। ਮੈਦਾਨੀ ਇਲਾਕਿਆਂ ਵਿੱਚ ਤਪ ਰਹੀ ਗਰਮੀ ਅਤੇ ਨਮੀ ਦੇ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਆ ਗਏ ਹਨ।
ਸੋਲਨ, ਕਸੌਲੀ, ਚਾਈਲ, ਸ਼ਿਮਲਾ ਵਿਚ ਸੈਲਾਨੀਆਂ ਦੀ ਆਮਦ ਹੈ। ਹੁਣ ਸੋਲਨ ਸ਼ਹਿਰ ਦੇ ਟ੍ਰੈਫਿਕ ਦੀ ਸਥਿਤੀ ਵੱਲ ਦੇਖੋ, ਵਾਹਨਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਣ ਕਾਰਨ ਵਾਹਨਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਵਾਹਨ ਰੁਕ-ਰੁਕ ਕਰ ਜਾਣ ਲਈ ਮਜਬੂਰ ਹਨ।
ਕਾਲਕਾ-ਸ਼ਿਮਲਾ ਨੈਸ਼ਨਲ ਹਾਈਵੇਅ -5 'ਤੇ ਸੋਲਨ ਬਾਈਪਾਸ 'ਤੇ ਲੰਬਾ ਜਾਮ ਲੱਗਿਆ ਰਿਹਾ, ਜਦੋਂਕਿ ਹੋਟਲਾਂ ਦੀ ਆਕਿਉਪੈਂਸੀ 100 ਪ੍ਰਤੀਸ਼ਤ ਸੀ।
ਹਿਮਾਚਲ ਪ੍ਰਦੇਸ਼ ਵਿੱਚ ਸ਼ਨੀਵਾਰ ਨੂੰ ਕੋਰੋਨਾ ਨਾਲ ਦੋ ਹੋਰ ਕੋਰੋਨਾ ਪੌਜੇਟਿਵ ਮਰੀਜ਼ਾਂ ਦੀ ਮੌਤ ਹੋ ਗਈ। ਚੰਬਾ ਅਤੇ ਹਮੀਰਪੁਰ ਜ਼ਿਲ੍ਹਿਆਂ ਵਿੱਚ ਇੱਕ-ਇੱਕ ਦੀ ਮੌਤ ਹੋ ਗਈ। ਸੂਬੇ ਵਿੱਚ ਕੋਰੋਨਾ ਦੇ 133 ਨਵੇਂ ਕੇਸ ਸਾਹਮਣੇ ਆਏ ਹਨ।