Accident in Texas: ਅਮਰੀਕਾ 'ਚ ਭਿਆਨਕ ਹਾਦਸਾ, 100 ਗੱਡੀਆਂ ਆਪਸ 'ਚ ਟਕਰਾਈਆਂ, ਦਿਲ-ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ
ਅਮਰੀਕਾ ਦੇ ਟੈਕਸਾਸ ਵਿੱਚ ਇੱਕ ਹਾਈਵੇ 'ਤੇ ਮੀਂਹ ਕਾਰਨ ਫਿਸਲਣ ਵਧਣ ਕਰਕੇ ਭਿਆਨਕ ਹਾਦਸਾ ਹੋਇਆ। ਇਸ ਵਿੱਚ 100 ਵਾਹਨ ਇੱਕ-ਦੂਜੇ ਨਾਲ ਟਕਰਾ ਗਏ।
Download ABP Live App and Watch All Latest Videos
View In Appਵੀਰਵਾਰ ਨੂੰ ਡੱਲਾਸ ਪ੍ਰਾਂਤ ਦੇ ਫੋਰਟ ਵਰਥ ਖੇਤਰ ਵਿੱਚ ਸੈਂਕੜੇ ਵਾਹਨ ਆਪਸ ਵਿੱਚ ਟਕਰਾ ਗਏ। ਤੇਜ਼ ਰਫਤਾਰ ਨਾਲ ਆ ਰਹੇ ਇਹ ਵਾਹਨ ਇੱਕ ਦੂਜੇ ਨਾਲ ਟਕਰਾ ਗਏ ਤੇ ਕਬਾੜ ਦੇ ਢੇਰ ਵਾਂਗ ਨਜ਼ਰ ਆਉਣ ਲੱਗੇ। ਇਸ ਵਿੱਚ ਛੇ ਲੋਕਾਂ ਦੀ ਮੌਤ ਤੇ ਦਰਜ਼ਨਾਂ ਦੀ ਜ਼ਖ਼ਮੀ ਹੋਣ ਦੀ ਖ਼ਬਰ ਹੈ।
ਇਸ ਦਰਦਨਾਕ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 'ਚ ਵਾਧਾ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਮੁਤਾਬਕ ਜਦੋਂ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਤਾਂ ਹਾਦਸੇ ਦੇ ਪੀੜਤਾਂ ਨੂੰ ਮਦਦ ਦੇਣਾ ਉਨ੍ਹਾਂ ਦੀ ਸਮਰੱਥਾ ਤੋਂ ਬਾਹਰ ਸੀ। ਤਿਲਕਣ ਇੰਨੀ ਜ਼ਿਆਦਾ ਸੀ ਕਿ ਉਹ ਲੋਕਾਂ ਨੂੰ ਬਾਹਰ ਨਹੀਂ ਕੱਢ ਪਾ ਰਹੇ ਸੀ।
ਅੱਗ ਬੁਝਾਊ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਅਜੇ ਵੀ ਵਾਹਨਾਂ ਦੇ ਢੇਰ ਹੇਠ ਦੱਬੇ ਹੋਏ ਹਨ। ਸਾਰੀਆਂ ਏਜੰਸੀਆਂ ਰਾਹਤ ਤੇ ਬਚਾਅ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ। ਮੌਸਮ ਵਿਗਿਆਨੀ ਤੇ ਤੂਫਾਨ ਬਾਰੇ ਤੁਰੰਤ ਜਾਣਕਾਰੀ ਦੇਣ ਵਾਲੀ ਜੇਸਨ ਮੈਕਲੌਫਲਿਨ ਨੇ ਟਵਿੱਟਰ 'ਤੇ ਇਸ ਭਿਆਨਕ ਟੱਕਰ ਦੀਆਂ ਤਸਵੀਰਾਂ ਸ਼ੇਅਰ ਕੀਤਾ ਹੈ।
ਸਥਾਨਕ ਮੀਡੀਆ ਮੁਤਾਬਕ ਘੱਟੋ ਘੱਟ 100 ਵਾਹਨ ਇਸ ਹਾਦਸੇ ਦਾ ਸ਼ਿਕਾਰ ਹੋਏ ਹਨ। ਇਸ ਵਿੱਚ ਇੱਕ ਦਰਜਨ ਤੋਂ ਵੱਧ ਅਰਧ-ਟਰੈਕਟਰਾਂ ਦੇ ਟ੍ਰੇਲਰ ਸੀ। ਪੁਲਿਸ ਨੇ ਫੋਰਟ ਵਰਥ ਦੇ ਰਿਵਰਸਾਈਟ ਕਮਿਊਨਿਟੀ ਸੈਂਟਰ ਵਿਖੇ ਇੱਕ ਰੀਯੂਨਿਫਿਕੇਸ਼ਨ ਮੀਟਿੰਗ ਦੀ ਸ਼ੁਰੂਆਤ ਕੀਤੀ ਹੈ।
ਹਾਦਸੇ ਦੀਆਂ ਫੋਟੋਆਂ ਵਿੱਚ ਵਾਹਨ ਇੱਕ ਦੂਜੇ ਦੇ ਉੱਪਰ ਖੜੇ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਵੱਖ-ਵੱਖ ਪਛਾਨਣਾ ਮੁਸ਼ਕਲ ਹੈ।
ਹਾਦਸੇ ਵਾਲੀ ਥਾਂ ਤੋਂ ਪਿੱਛੇ ਤਕ ਟ੍ਰੈਫਿਕ 8 ਮੀਲ ਤੋਂ ਵੱਧ ਤਕ ਲੰਘ ਗਿਆ। ਪ੍ਰਸ਼ਾਸਨ ਨੇ ਦੂਜੇ ਰਸਤੇ ਤੋਂ ਵਾਹਨਾਂ ਨੂੰ ਭੇਜ ਦਿੱਤਾ।
ਅਮਰੀਕਾ 'ਚ ਭਿਆਨਕ ਹਾਦਸੇ ਦੀਆਂ ਤਸਵੀਰਾਂ
ਅਮਰੀਕਾ 'ਚ ਭਿਆਨਕ ਹਾਦਸੇ ਦੀਆਂ ਤਸਵੀਰਾਂ
- - - - - - - - - Advertisement - - - - - - - - -