Canada Burning Train: ਕੈਨੇਡਾ ਵਿਚ ਦੌੜੀ ਬਰਨਿੰਗ ਟ੍ਰੇਨ, ਵੀਡੀਓ ਵਾਇਰਲ
ਕੈਨੇਡਾ ਦੇ ਇਕ ਸ਼ਹਿਰ ਵਿਚ ਐਤਵਾਰ (21 ਅਪ੍ਰੈਲ) ਰਾਤ ਨੂੰ ਅਸਮਾਨ ਵਿੱਚ ਉੱਚੀਆਂ ਅੱਗ ਦੀਆਂ ਲਪਟਾਂ ਨਾਲ ਇੱਕ ਰੇਲਗੱਡੀ ਲੰਘਦੀ ਦੇਖੀ ਗਈ।
Canada Burning Train
1/5
ਇਹ ਹੈਰਾਨ ਕਰਨ ਵਾਲੀ ਘਟਨਾ ਦੇਖਣ ਵਾਲੇ ਚਸ਼ਮਦੀਦਾਂ ਨੇ ਇਸ ਨੂੰ ਕੈਮਰੇ 'ਚ ਕੈਦ ਕਰ ਲਿਆ। ਜਿਨ੍ਹਾਂ ਨੇ ਓਟਾਰੀਓ, ਲੰਡਨ ਵਿਚ ਇੱਕ ਰਿਹਾਇਸ਼ੀ ਇਲਾਕੇ ਵਿੱਚੋਂ ਲੰਘ ਰਹੀ ਇੱਕ ਕੈਨੇਡੀਅਨ ਪੈਸੀਫਿਕ ਕੰਸਾਸ ਸਿਟੀ ਰੇਲਵੇ ਮਾਲ ਗੱਡੀ ਦੇ ਪੰਜ ਡੱਬਿਆਂ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ।
2/5
ਰਿਪੋਰਟਾਂ ਮੁਤਾਬਕ ਡੱਬੇ ਵਰਤੇ ਹੋਏ ਰੇਲਰੋਡ ਟਾਈਜ਼ ਨਾਲ ਭਰੇ ਸਨ, ਜੋ ਕਿ ਨਿਪਟਾਉਣ ਲਈ ਲਿਜਾਏ ਜਾ ਰਹੇ ਸਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਰੇਲਗੱਡੀ ਆਖਰਕਾਰ ਰਿਚਮੰਡ ਸਟਰੀਟ ਅਤੇ ਪਾਲ ਮਾਲ ਸਟਰੀਟ ਦੇ ਨੇੜੇ ਇੱਕ ਦਫਤਰ ਦੀ ਇਮਾਰਤ ਅਤੇ ਇੱਕ ਅਪਾਰਟਮੈਂਟ ਕੰਪਲੈਕਸ ਦੇ ਸਾਹਮਣੇ ਇੱਕ ਰਿਹਾਇਸ਼ੀ ਖੇਤਰ ਵਿੱਚ ਰੁਕ ਗਈ।
3/5
ਅੱਗ 'ਤੇ ਕਾਬੂ ਪਾਉਣ 'ਚ ਫਾਇਰਫਾਈਟਰਜ਼ ਨੂੰ ਕਰੀਬ 90 ਮਿੰਟ ਲੱਗੇ। ਲੰਡਨ ਫਾਇਰ ਡਿਪਾਰਟਮੈਂਟ ਨੇ ਕਈ 911 ਕਾਲ ਕਰਨ ਵਾਲਿਆਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਟਰੇਨ 'ਚ ਅੱਗ ਲੱਗਣ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ।
4/5
ਦੱਸ ਦਈਏ ਕਿ ਟਰੇਨ ਨੂੰ ਅੱਗ ਲੱਗਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇੱਕ ਯੂਜਰ ਨੇ ਐਕਸ ਉਤੇ ਪੋਸਟ ਕੀਤਾ ਕਿ ਰੇਲਗੱਡੀ ਨੂੰ ਆਖਰਕਾਰ ਇੱਕ ਰੇਲ ਯਾਰਡ ਵਿੱਚ ਲਿਜਾਇਆ ਗਿਆ ਜਿੱਥੇ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਨੇ ਸਥਿਤੀ ਉਤੇ ਕਾਬੂ ਪਾਇਆ।
5/5
ਅੱਗ ਬੁਝਾਊ ਵਿਭਾਗ ਦੇ ਅਧਿਕਾਰੀ ਨੇ ਇਹ ਨਹੀਂ ਦੱਸਿਆ ਕਿ ਅੱਗ ਕਿਵੇਂ ਲੱਗੀ, ਪਰ ਕਿਹਾ ਕਿ ਇਸ ਘਟਨਾ ਨੂੰ ਅਗਜਨੀ ਵਜੋਂ ਮੰਨਿਆ ਜਾ ਰਿਹਾ ਹੈ।ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਰੇਲ ਕਾਰਾਂ ਦੇ ਨੁਕਸਾਨ ਦਾ ਅੰਦਾਜ਼ਾ $25,000 ਲਗਾਇਆ ਗਿਆ ਹੈ।
Published at : 24 Apr 2024 10:25 PM (IST)