International Tiger Day 2021: ਅੰਤਰ-ਰਾਸ਼ਟਰੀ ਚੀਤਾ ਦਿਹਾੜੇ 'ਤੇ ਜਾਣੋ ਇਸ ਦਿਨ ਦੀ ਖਾਸੀਅਤ, ਕੀ ਹੈ ਭਾਰਤ ਦਾ ਟਾਈਗਰ ਰਿਜ਼ਰਵ
ਚੀਤਿਆਂ ਨੂੰ ਸੁਰੱਖਿਆ ਦੇਣ ਤੇ ਉਨ੍ਹਾਂ ਦੀ ਪ੍ਰਜਾਤੀ ਨੂੰ ਅਲੋਪ ਹੋਣ ਤੋਂ ਬਚਾਉਣ ਲਈ 'ਇੰਟਰਨੈਸ਼ਨਲ ਟਾਈਗਰ ਡੇਅ' ਮਨਾਇਆ ਜਾਂਦਾ ਹੈ। ਦੁਨੀਆਂ ਭਰ 'ਚ 29 ਜੁਲਾਈ ਨੂੰ ਇਹ ਦਿਨ ਮਨਾਇਆ ਜਾਂਦਾ ਹੈ। ਚੀਤਾ ਭਾਰਤ ਦਾ ਰਾਸ਼ਟਰੀ ਜਾਨਵਰ ਹੈ ਜੋ 2010 'ਚ ਅਲੋਪ ਹੋਣ ਦੀ ਕਗਾਰ 'ਤੇ ਪਹੁੰਚ ਗਏ ਸਨ।
Download ABP Live App and Watch All Latest Videos
View In Appਮੌਜੂਦਾ ਸਮੇਂ ਦੇਸ਼ 'ਚ ਕੁੱਲ 52 ਟਾਇਗਰ ਰਿਜ਼ਰਵ ਹਨ। ਭਾਰਤ ਦਾ ਪਹਿਲਾ ਟਾਇਗਰ ਰਿਜਰਵ ਜਿਮ ਕਾਰਬੈਟ ਹੈ।
ਭਾਰਤ ਦਾ ਸਭ ਤੋਂ ਵੱਡਾ ਟਾਈਗਰ ਰਿਜ਼ਰਵ ਨਾਗਾਅਰਜੁਨ ਸਾਗਰ ਸ੍ਰੀਸ਼ੈਲਮ ਹੈ ਜਦਕਿ ਦੇਸ਼ ਦਾ ਸਭ ਤੋਂ ਛੋਟਾ ਟਾਈਗਰ ਰਿਜ਼ਰਵ ਮਹਾਰਾਸ਼ਟਰ ਦੇ ਪੇਂਚ 'ਚ ਹੈ।
ਦੁਨੀਆਂ 'ਚ ਸਭ ਤੋਂ ਜ਼ਿਆਦਾ ਚੀਤੇ ਭਾਰਤ 'ਚ ਪਾਏ ਜਾਂਦੇ ਹਨ। ਦੇਸ਼ ਦੇ ਕੁੱਲ 18 ਸੂਬਿਆਂ 'ਚ ਚੀਤੇ ਪਾਏ ਜਾਂਦੇ ਹਨ। 2019 'ਚ ਆਈ ਰਿਪੋਰਟ ਮੁਤਾਬਕ ਦੇਸ਼ 'ਚ 2,967 ਚੀਤੇ ਹਨ।
ਦੇਸ਼ 'ਚ ਸਭ ਤੋਂ ਜ਼ਿਆਦਾ 526 ਚੀਤੇ ਮੱਧ ਪ੍ਰਦੇਸ਼ 'ਚ ਹਨ।
ਚੀਤਾ ਭਾਰਤ ਦਾ ਕੌਮੀ ਜਾਨਵਰ ਹੈ ਜਿਸ ਦੇ ਬਾਵਜੂਦ 2010 'ਚ ਇਹ ਖਤਮ ਹੋਣ ਦੀ ਕਗਾਰ 'ਤੇ ਪਹੁੰਚ ਗਏ ਸਨ।
ਇਕ ਰਿਪੋਰਟ ਮੁਤਾਬਕ ਦੇਸ਼ 'ਚ ਕੇਰਲ, ਉੱਤਰਾਖੰਡ, ਬਿਹਾਰ ਤੇ ਮੱਧ ਪ੍ਰਦੇਸ਼ 'ਚ ਚੀਤਿਆਂ ਦੀ ਸੰਖਿਆ ਤੇਜ਼ੀ ਨਾਲ ਵਧ ਰਹੀ ਹੈ।