Shaikha Mahra: ਜਾਣੋ ਕੌਣ ਹੈ ਰਾਜਕੁਮਾਰੀ ਸ਼ੇਖ ਮਹਾਰਾ? ਜਿਸ ਨੇ ਇੰਸਟਾ 'ਤੇ ਪੋਸਟ ਪਾ ਪਤੀ ਨੂੰ ਦਿੱਤਾ ਤਲਾਕ

World News: ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ। ਆਮ ਇਨਸਾਨ ਤੋਂ ਲੈ ਕੇ ਕਲਾਕਾਰ, ਰਾਜਨੀਤੀ, ਖਿਡਾਰੀਆਂ ਤੋਂ ਲੈ ਕੇ ਨਾਮੀ ਹਸਤੀਆਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਦੁਬਈ ਦੀ ਰਾਜਕੁਮਾਰੀ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਤਲਾਕ..

ਦੁਬਈ ਦੀ ਰਾਜਕੁਮਾਰੀ ( Image Source : instagram.com/hhshmahra/ )

1/7
ਦੁਬਈ ਦੇ ਪ੍ਰਧਾਨ ਮੰਤਰੀ ਦੀ ਧੀ ਸ਼ੇਖ ਮਾਹਰਾ ਬਿੰਤ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਜਨਤਕ ਤੌਰ 'ਤੇ ਇੰਸਟਾਗ੍ਰਾਮ 'ਤੇ ਆਪਣੇ ਪਤੀ ਸ਼ੇਖ ਮਾਨਾ ਬਿਨ ਮੁਹੰਮਦ ਬਿਨ ਰਾਸ਼ਿਦ ਬਿਨ ਮਨਾ ਅਲ ਮਕਤੂਮ ਤੋਂ ਤਲਾਕ ਲੈਣ ਦਾ ਐਲਾਨ ਕੀਤਾ ਹੈ।
2/7
ਸ਼ੇਖ ਮਹਾਰਾ ਨੇ ਬੱਚੀ ਨੂੰ ਜਨਮ ਦੇਣ ਤੋਂ ਦੋ ਮਹੀਨੇ ਬਾਅਦ ਇਹ ਤਲਾਕ ਦਿੱਤਾ ਹੈ। ਸ਼ੇਖ ਮਹਾਰਾ ਦੁਆਰਾ ਕੀਤੀ ਗਈ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ, ਕਈ ਲੋਕ ਰਾਜਕੁਮਾਰੀ ਦੀ ਤਾਰੀਫ ਕਰ ਰਹੇ ਹਨ।
3/7
ਸ਼ੇਖ ਮਾਹਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਪਿਆਰੇ ਪਤੀ, ਕਿਉਂਕਿ ਤੁਸੀਂ ਦੂਜੇ ਸਾਥੀਆਂ ਨਾਲ ਰੁੱਝੇ ਹੋਏ ਹੋ, ਮੈਂ ਤਲਾਕ ਦਾ ਐਲਾਨ ਕਰਦੀ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਮੈਂ ਤੁਹਾਨੂੰ ਤਲਾਕ ਦਿੰਦੀ ਹਾਂ, ਅਤੇ ਮੈਂ ਤੁਹਾਨੂੰ ਤਲਾਕ ਦਿੰਦੀ ਹਾਂ। ਆਪਣਾ ਖਿਆਲ ਰੱਖਣਾ, ਤੁਹਾਡੀ ਸਾਬਕਾ ਪਤਨੀ।' ਇਸ ਪੋਸਟ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ।
4/7
ਦਰਅਸਲ, ਜੋੜੇ ਨੇ ਪਿਛਲੇ ਸਾਲ ਮਈ ਮਹੀਨੇ ਵਿੱਚ ਵਿਆਹ ਕੀਤਾ ਸੀ। 12 ਮਹੀਨਿਆਂ ਬਾਅਦ Shaikha Mahra ਨੇ ਬੇਟੀ ਨੂੰ ਜਨਮ ਦਿੱਤਾ।
5/7
ਇਸ ਦੌਰਾਨ ਸ਼ੇਖ ਮਹਾਰਾ ਨੇ ਬੱਚੇ ਨੂੰ ਜਨਮ ਦੇਣ ਦੇ ਆਪਣੇ 'ਸਭ ਤੋਂ ਯਾਦਗਾਰ ਅਨੁਭਵ' ਬਾਰੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕੀਤੀ ਸੀ। ਉਸ ਨੇ ਆਪਣੀ ਦੇਖਭਾਲ ਕਰਨ ਲਈ ਆਪਣੇ ਡਾਕਟਰ ਅਤੇ ਹਸਪਤਾਲ ਦੇ ਸਟਾਫ ਦਾ ਧੰਨਵਾਦ ਕੀਤਾ। ਤਸਵੀਰਾਂ 'ਚ ਉਨ੍ਹਾਂ ਦੇ ਪਤੀ ਸ਼ੇਖ ਮਾਨਾ ਆਪਣੀ ਬੇਟੀ ਨੂੰ ਗੋਦ 'ਚ ਫੜੀ ਨਜ਼ਰ ਆਏ ਸਨ।
6/7
ਸ਼ੇਖਾ ਮਹਾਰਾ ਦੁਬਈ ਦੇ ਸ਼ਾਹੀ ਪਰਿਵਾਰ ਤੋਂ ਆਉਂਦੀ ਹੈ। ਉਸ ਦੇ ਪਿਤਾ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਕੁੱਲ 6 ਵਿਆਹ ਕੀਤੇ ਹਨ। ਉਹ ਆਪਣੇ ਪਿਤਾ ਦੇ 26 ਬੱਚਿਆਂ ਵਿੱਚੋਂ ਇੱਕ ਹੈ।
7/7
ਸ਼ੇਖਾ ਮਹਾਰਾ ਦੇ ਇੰਸਟਾਗ੍ਰਾਮ 'ਤੇ 536K ਫਾਲੋਅਰਜ਼ ਹਨ। ਉਨ੍ਹਾਂ ਦੀ ਖੂਬਸੂਰਤ ਤਸਵੀਰਾਂ ਹਰ ਕਿਸੇ ਨੂੰ ਖੂਬ ਪਸੰਦ ਆ ਰਹੀਆਂ ਹਨ। ਖ਼ੂਬਸੂਰਤੀ ਦੇ ਮਾਮਲੇ ਵਿੱਚ ਮਹਾਰਾ ਹੀਰੋਇਨਾਂ ਨੂੰ ਵੀ ਮਾਤ ਪਾਉਂਦੀ ਹੈ।
Sponsored Links by Taboola