Iran Hanged Report: ਹਰ 6 ਘੰਟੇ ਬਾਅਦ ਇੱਕ ਨੂੰ ਫਾਂਸੀ ਦੇ ਰਿਹਾ ਹੈ ਇਹ ਮੁਸਲਿਮ ਦੇਸ਼, ਹੁਣ ਤੱਕ ਲੈ ਚੁੱਕੇ ਹਨ 194 ਜਾਨਾਂ
ਈਰਾਨ ਵਿਚ ਸਰਕਾਰ ਕਾਨੂੰਨ ਤੋੜਨ ਵਾਲੇ ਲੋਕਾਂ ਨੂੰ ਮੌਤ ਦੀ ਸਜ਼ਾ ਦੇਣ ਵਿਚ ਕਿਸੇ ਕਿਸਮ ਦੀ ਢਿੱਲ ਨਹੀਂ ਵਰਤਦੀ।
Download ABP Live App and Watch All Latest Videos
View In Appਈਰਾਨ ਇੱਕ ਅਜਿਹਾ ਦੇਸ਼ ਹੈ ਜੋ ਸ਼ਰੀਆ ਕਾਨੂੰਨ ਦਾ ਪਾਲਣ ਕਰਦਾ ਹੈ। ਉਹ ਇਸਲਾਮੀ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਕਰਦਾ ਹੈ। ਪਿਛਲੇ ਸਾਲ ਈਰਾਨ 'ਚ ਹਿਜਾਬ ਨੂੰ ਲੈ ਕੇ ਹੰਗਾਮਾ ਹੋਇਆ ਸੀ।
ਹਿਜਾਬ ਵਿਰੋਧੀ ਮਾਮਲੇ 'ਚ ਪ੍ਰਦਰਸ਼ਨ ਦੌਰਾਨ ਈਰਾਨ ਦੀ ਸਰਕਾਰ ਨੇ ਕਈ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਈਰਾਨ ਐਮਨੈਸਟੀ ਇੰਟਰਨੈਸ਼ਨਲ ਦੀ ਮਨੁੱਖੀ ਅਧਿਕਾਰਾਂ ਦੀ ਰਿਪੋਰਟ ਦੇ ਅਨੁਸਾਰ, ਈਰਾਨ ਨੇ ਸਾਲ 2023 ਵਿੱਚ ਹੁਣ ਤੱਕ 194 ਲੋਕਾਂ ਨੂੰ ਫਾਂਸੀ ਦਿੱਤੀ ਹੈ, ਮਤਲਬ ਕਿ ਹਰ ਘੰਟੇ ਵਿੱਚ 6 ਲੋਕਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ।
ਜਦੋਂ ਵੀ ਇਰਾਨ ਵਿੱਚ ਫਾਂਸੀ ਦੀ ਗੱਲ ਆਉਂਦੀ ਹੈ ਤਾਂ ਉਹ ਇਹ ਨਹੀਂ ਦੇਖਦਾ ਕਿ ਉਸ ਦੇ ਸਾਹਮਣੇ ਕੌਣ ਹੈ। ਪਿਛਲੇ ਸਾਲ ਦੇਸ਼ ਦੇ ਸਾਬਕਾ ਉਪ ਰੱਖਿਆ ਮੰਤਰੀ ਅਲੀਰੇਜ਼ਾ ਅਕਬਰੀ ਨੂੰ ਈਰਾਨ 'ਚ ਖੁਫੀਆ ਜਾਣਕਾਰੀ ਦੇਣ ਦੇ ਦੋਸ਼ 'ਚ ਫਾਂਸੀ ਦਿੱਤੀ ਗਈ ਸੀ।
ਇਕ ਰਿਪੋਰਟ ਮੁਤਾਬਕ ਈਰਾਨ ਦੀ ਸਰਕਾਰ ਨੇ ਪਿਛਲੇ ਸਾਲ 582 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ।
ਈਰਾਨ ਵਿੱਚ, ਸਾਲ 2021 ਵਿੱਚ ਫਾਂਸੀ ਦੇ 333 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਸਾਲ 2022 ਦੇ ਮੁਕਾਬਲੇ ਬਹੁਤ ਘੱਟ ਸਨ।