ਜਾਪਾਨੀਆਂ ਦੇ ਹੌਸਲੇ ਨੂੰ ਸਲਾਮ! ਸੁਨਾਮੀ ਤੋਂ 10 ਸਾਲ ਬਾਅਦ ਇੰਝ ਬਦਲੀ ਤਸਵੀਰ
ਦੁਨੀਆ ’ਚ ਉਂਝ ਤਾਂ ਭੂਚਾਲ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ ਪਰ ਸਾਲ 2011 ਦੌਰਾਨ ਜਾਪਾਨ ’ਚ ਆਇਆ ਭੂਚਾਲ ਬਹੁਤ ਦਰਦਨਾਕ ਸਿੱਧ ਹੋਇਆ ਸੀ। ਅੱਜ ਦੇ ਹੀ ਦਿਨ ਉਸ ਵਰ੍ਹੇ ਭੂਚਾਲ ਤੇ ਫਿਰ ਸਮੁੰਦਰ ਵਿੱਚ ਤਬਾਹੀ ਮਚਾਉਣ ਵਾਲੀਆਂ ਲਹਿਰਾਂ ਉੱਠੀਆਂ ਸਨ।
Download ABP Live App and Watch All Latest Videos
View In Appਉਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 9 ਸੀ ਤੇ ਉਸ ਨੇ 19 ਹਜ਼ਾਰ ਵਿਅਕਤੀਆਂ ਦੀਆਂ ਜਾਨਾਂ ਲੈ ਲਈਆਂ ਸਨ। ਤਦ ਕਰੋੜਾਂ ਰੁਪਏ ਦੀ ਸੰਪਤੀ ਦਾ ਵੀ ਨੁਕਸਾਨ ਹੋਇਆ ਸੀ।
ਜਾਪਾਨ ਦੇ ਇਤਿਹਾਸ ਦੀ ਇਹ ਸਭ ਤੋਂ ਵੱਡੀ ਤਬਾਹੀ ਸੀ। ਅੱਜ ਇਸ ਘਟਨਾ ਨੂੰ ਪੂਰੇ 10 ਸਾਲ ਹੋ ਗਏ ਹਨ। ਜਾਪਾਨ ਨੇ ਇਨ੍ਹਾਂ 10 ਸਾਲਾਂ ’ਚ ਖ਼ੁਦ ਨੂੰ ਦੋਬਾਰਾ ਖੜ੍ਹਾ ਕਰ ਕੇ ਤਾਕਤਵਰ ਬਣਾਇਆ ਹੈ।
ਇਸ ਭੂਚਾਲ ਕਾਰਣ ਫ਼ੁਕੂਸ਼ਿਮਾ ਪ੍ਰਮਾਣੂ ਪਲਾਂਟ ਦਾ ਵੀ ਡਾਢਾ ਨੁਕਸਾਨ ਹੋਇਆ ਸੀ। ਸੈਟੇਲਾਇਟ ਤਸਵੀਰਾਂ ਤੋਂ ਸਪੱਸ਼ਟ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਕੁਝ ਘੰਟਿਆਂ ਅੰਦਰ ਹੀ ਸਭ ਕੁਝ ਬਰਬਾਦ ਹੋ ਗਿਆ ਸੀ।
ਜਾਪਾਨ ਨੇ ਹੁਣ 10 ਸਾਲਾਂ ਬਾਅਦ ਇੱਕ ਵਾਰ ਫਿਰ ਫ਼ੁਕੂਸ਼ਿਮਾ ਪ੍ਰਮਾਣੂ ਪਲਾਂਟ ਦੀ ਤਸਵੀਰ ਸ਼ੇਅਰ ਕੀਤੀ ਸੀ; ਜਿਸ ਤੋਂ ਸਾਫ਼ ਦਿਸਦਾ ਹੈ ਕਿ ਉਹ ਹੁਣ ਕਿਵੇਂ ਮਜ਼ਬੂਤੀ ਨਾਲ ਖੜ੍ਹਾ ਹੈ।
ਜਾਪਾਨ ਨੂੰ ਇਸ ਪਲਾਂਟ ਦੀ ਮੁਰੰਮਤ ਲਈ 31.3 ਯੇਨ ਖ਼ਰਚਣੇ ਪਏ ਸਨ। ਅਗਲੇ ਪੰਜ ਸਾਲਾਂ ਵਿੱਚ ਜਾਪਾਨ 1.6 ਯੇਨ ਖ਼ਰਚਣ ਬਾਰੇ ਵਿਚਾਰ ਕਰ ਰਿਹਾ ਹੈ।