ਦਿੱਲੀ ਚੋਣ ਨਤੀਜੇ 2025
(Source: ECI/ABP News)
ਦੁਨੀਆ ਦੀਆਂ 5 ਅਜੀਬ ਜੇਲ੍ਹਾਂ! 5 ਸਟਾਰ ਵਰਗੀ ਮਿਲਦੀ ਫੈਸੀਲਿਟੀ
ਆਮ ਤੌਰ 'ਤੇ ਸਾਰੀਆਂ ਜੇਲ੍ਹਾਂ ਵਿਚ ਕੈਦੀਆਂ ਨੂੰ ਕਿਸੇ ਵੀ ਕਮਰੇ ਵਿਚ ਰੱਖਿਆ ਜਾਂਦਾ ਹੈ ਪਰ ਬੋਲੀਵੀਆ ਦੀ ਸੈਨ ਪੇਡਰੋ ਜੇਲ੍ਹ ਇਕ ਬਹੁਤ ਹੀ ਅਜੀਬ ਕਾਰਨ ਕਰਕੇ ਪੂਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਜੇਲ੍ਹ ਵਿੱਚ ਕੈਦੀਆਂ ਨੂੰ ਆਪਣੇ ਲਈ ਇੱਕ ਕੋਠੜੀ (ਕਮਰਾ) ਖਰੀਦਣਾ ਪੈਂਦਾ ਹੈ। ਇਸ ਜੇਲ੍ਹ ਵਿੱਚ 1500 ਦੇ ਕਰੀਬ ਕੈਦੀ ਰਹਿੰਦੇ ਹਨ। ਇਸ ਜੇਲ੍ਹ ਵਿੱਚ ਬਾਜ਼ਾਰ ਹਨ, ਖਾਣ-ਪੀਣ ਦੀਆਂ ਸਟਾਲਾਂ ਵੀ ਹਨ।
Download ABP Live App and Watch All Latest Videos
View In Appਸਪੇਨ ਦੀ ‘ਅਰਨਜੁਏਜ਼ ਜੇਲ੍ਹ’ ਵਿੱਚ ਕੈਦੀਆਂ ਨੂੰ ਆਪਣੇ ਪਰਿਵਾਰਾਂ ਨਾਲ ਰਹਿਣ ਦੀ ਇਜਾਜ਼ਤ ਹੈ। ਜੇਲ੍ਹ ਦੀਆਂ ਕੋਠੜੀਆਂ ਦੇ ਅੰਦਰ ਛੋਟੇ ਬੱਚਿਆਂ ਲਈ ਦੀਵਾਰਾਂ 'ਤੇ ਕਾਰਟੂਨ ਵੀ ਬਣਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਲਈ ਸਕੂਲ ਅਤੇ ਖੇਡ ਮੈਦਾਨ ਦਾ ਵੀ ਪ੍ਰਬੰਧ ਹੈ। ਇਸ ਜੇਲ੍ਹ ਵਿੱਚ 32 ਅਜਿਹੇ ਸੈੱਲ ਹਨ, ਜਿੱਥੇ ਕੈਦੀ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ।
ਫਿਲੀਪੀਨਜ਼ ਦੀ ਸੇਬੂ ਜੇਲ੍ਹ ਕਿਸੇ ਡਿਸਕੋ ਤੋਂ ਘੱਟ ਨਹੀਂ ਹੈ। ਇਸ ਜੇਲ੍ਹ ਦਾ ਮਾਹੌਲ ਅਜਿਹਾ ਹੈ ਕਿ ਇੱਥੇ ਕੈਦੀ ਕਦੇ ਵੀ ਬੋਰ ਨਹੀਂ ਹੁੰਦੇ। ਜੇਲ੍ਹ ਵਿੱਚ ਕੈਦੀਆਂ ਲਈ ਮਨੋਰੰਜਨ ਅਤੇ ਸੰਗੀਤ ਦਾ ਪ੍ਰਬੰਧ ਹੈ।
ਗਵਰਨੇਸੀ ਵਿੱਚ ਦੁਨੀਆ ਦੀ ਸਭ ਤੋਂ ਛੋਟੀ ਜੇਲ੍ਹ ਹੈ। ਇਹ ਛੋਟਾ ਜਿਹਾ ਟਾਪੂ ਇੰਗਲੈਂਡ ਅਤੇ ਫਰਾਂਸ ਦੇ ਵਿਚਕਾਰ ਹੈ। ਇਸ ਜੇਲ੍ਹ ਨੂੰ 'ਸਾਰਕ ਜੇਲ੍ਹ' ਵਜੋਂ ਜਾਣਿਆ ਜਾਂਦਾ ਹੈ। ਸਾਲ 1856 ਵਿੱਚ ਬਣੀ ਇਸ ਜੇਲ੍ਹ ਵਿੱਚ ਸਿਰਫ਼ ਦੋ ਕੈਦੀ ਹੀ ਰਹਿ ਸਕਦੇ ਹਨ। ਅੱਜ ਵੀ ਇਸ ਜੇਲ੍ਹ ਵਿੱਚ ਕੈਦੀਆਂ ਨੂੰ ਸਿਰਫ਼ ਰਾਤ ਭਰ ਦੀ ਸਜ਼ਾ ਦਿੱਤੀ ਜਾਂਦੀ ਹੈ। ਪਰ ਜੇਕਰ ਕੈਦੀ ਜ਼ਿਆਦਾ ਹੰਗਾਮਾ ਕਰਦੇ ਹਨ ਤਾਂ ਉਨ੍ਹਾਂ ਨੂੰ ਇੱਥੋਂ ਹਟਾ ਕੇ ਹੋਰ ਵੱਡੀਆਂ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ।
ਪੂਰੀ ਤਰ੍ਹਾਂ ਸ਼ੀਸ਼ੇ ਨਾਲ ਢਕੀ ਇਹ ਜੇਲ੍ਹ ਆਸਟਰੀਆ ਵਿੱਚ ਹੈ। ਇਸ ਜੇਲ੍ਹ ਦਾ ਨਾਂ 'ਜਸਟਿਸ ਸੈਂਟਰ ਲਿਓਬੇਨ' ਹੈ। ਇਸ ਜੇਲ੍ਹ ਵਿੱਚ ਕੈਦੀਆਂ ਲਈ ਜਿੰਮ ਤੋਂ ਲੈ ਕੇ ਸਪੋਰਟਸ ਸੈਂਟਰ ਅਤੇ ਪ੍ਰਾਈਵੇਟ ਆਲੀਸ਼ਾਨ ਕਮਰੇ ਬਣਾਏ ਗਏ ਹਨ, ਜਿਨ੍ਹਾਂ ਵਿੱਚ ਟੀਵੀ ਤੋਂ ਲੈ ਕੇ ਫਰੀਜ਼ ਤੱਕ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ। ਸਾਲ 2004 ਵਿੱਚ ਬਣੀ ਇਸ ਜੇਲ੍ਹ ਵਿੱਚ ਕੈਦੀ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰਦੇ ਹਨ।