ਇਹ ਨੇ ਦੁਨੀਆ ਦੇ ਸਭ ਤੋਂ ਗ਼ਰੀਬ ਦੇਸ਼, ਇੰਝ ਰਹਿੰਦੇ ਨੇ ਲੋਕ, ਵੇਖੋ ਤਸਵੀਰਾਂ
ਦੁਨੀਆ ਦੇ ਗਰੀਬ ਦੇਸ਼ਾਂ 'ਚ ਬੁਰੂੰਡੀ ਪਹਿਲੇ ਨੰਬਰ 'ਤੇ ਆਉਂਦਾ ਹੈ। ਇਸ ਦੇਸ਼ ਵਿੱਚ ਲਗਭਗ 12 ਮਿਲੀਅਨ ਯਾਨੀ ਲਗਭਗ 1 ਕਰੋੜ 20 ਲੱਖ ਨਾਗਰਿਕ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 90 ਪ੍ਰਤੀਸ਼ਤ ਆਪਣੀ ਰੋਜ਼ੀ-ਰੋਟੀ ਲਈ ਖੇਤੀਬਾੜੀ 'ਤੇ ਨਿਰਭਰ ਹਨ। ਇੱਥੇ ਲੋਕਾਂ ਨੂੰ ਜ਼ਿੰਦਗੀ ਜਿਊਣ ਲਈ ਮੁੱਢਲੀਆਂ ਸਹੂਲਤਾਂ ਵੀ ਮੁਸ਼ਕਿਲ ਨਾਲ ਮਿਲਦੀਆਂ ਹਨ। ਇੱਥੇ ਪ੍ਰਤੀ ਵਿਅਕਤੀ ਆਮਦਨ ਭਾਵ GNI $686 ਹੈ।
Download ABP Live App and Watch All Latest Videos
View In Appਦੂਜੇ ਨੰਬਰ 'ਤੇ ਮੱਧ ਅਫ਼ਰੀਕੀ ਗਣਰਾਜ ਹੈ। ਇਸ ਦੇਸ਼ ਨੂੰ 1960 ਵਿੱਚ ਫਰਾਂਸ ਤੋਂ ਆਜ਼ਾਦੀ ਮਿਲੀ ਸੀ, ਪਰ ਇੱਥੇ ਕਈ ਵਾਰ ਸੱਤਾ ਦੀ ਉਥਲ-ਪੁਥਲ ਨੇ ਪੂਰੇ ਦੇਸ਼ ਨੂੰ ਬਰਬਾਦ ਕਰ ਦਿੱਤਾ। ਇਸ ਦੇਸ਼ ਦਾ ਪ੍ਰਤੀ ਵਿਅਕਤੀ GNI $663 ਹੈ। ਜੇਕਰ ਇਸ ਨੂੰ ਭਾਰਤੀ ਰੁਪਏ 'ਚ ਕੀਤਾ ਜਾਵੇ ਤਾਂ ਅੱਜ ਦੇ ਹਿਸਾਬ ਨਾਲ ਇਹ 54,921 ਦੇ ਕਰੀਬ ਹੋਵੇਗਾ।
ਕਾਂਗੋ ਲੋਕਤੰਤਰੀ ਗਣਰਾਜ ਤੀਜੇ ਨੰਬਰ 'ਤੇ ਹੈ। ਇਹ ਦੇਸ਼ ਕੁਦਰਤੀ ਸਰੋਤਾਂ ਨਾਲ ਭਰਪੂਰ ਹੈ। ਪਰ ਇਸ ਦੇ ਬਾਵਜੂਦ ਇਹ ਦੇਸ਼ ਬਹੁਤ ਗਰੀਬ ਹੈ। ਇੱਥੋਂ ਦੇ ਲੋਕਾਂ ਦੀ ਹਾਲਤ ਤਰਸਯੋਗ ਹੈ। ਇਸ ਦੇਸ਼ ਲਈ ਖਾਨਾਜੰਗੀ ਇੱਕ ਆਮ ਜਿਹੀ ਗੱਲ ਹੈ, ਜਿਸ ਕਾਰਨ ਇਸ ਛੋਟੇ ਜਿਹੇ ਦੇਸ਼ ਦੇ 60 ਲੱਖ ਤੋਂ ਵੱਧ ਲੋਕ ਜਾਂ ਤਾਂ ਮਾਰੇ ਗਏ ਜਾਂ ਆਪਣੇ ਘਰ ਅਤੇ ਦੇਸ਼ ਨੂੰ ਛੱਡ ਕੇ ਭੱਜਣਾ ਪਿਆ।
ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ 'ਚ ਨਾਈਜਰ ਚੌਥੇ ਨੰਬਰ 'ਤੇ ਹੈ। ਇਸ ਦੇਸ਼ ਨੂੰ ਵੀ 1960 ਵਿੱਚ ਹੀ ਫਰਾਂਸ ਤੋਂ ਆਜ਼ਾਦੀ ਮਿਲੀ ਸੀ। ਅੱਜ ਇਸ ਦੇਸ਼ ਦੀ ਸਥਿਤੀ ਅਜਿਹੀ ਹੈ ਕਿ ਇਸ ਦੀ ਲਗਭਗ 80 ਫੀਸਦੀ ਆਬਾਦੀ ਬਿਜਲੀ, ਹਸਪਤਾਲ ਅਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ।
ਸਭ ਤੋਂ ਗ਼ਰੀਬ ਦੇਸ਼ਾਂ ਦੀ ਸੂਚੀ 'ਚ ਮਲਾਵੀ ਪੰਜਵੇਂ ਨੰਬਰ 'ਤੇ ਹੈ। ਮਲਾਵੀ ਅਫਰੀਕਾ ਦਾ ਇੱਕ ਅਜਿਹਾ ਦੇਸ਼ ਹੈ ਜਿੱਥੇ 70 ਫੀਸਦੀ ਤੋਂ ਵੱਧ ਆਬਾਦੀ 170 ਰੁਪਏ ਪ੍ਰਤੀ ਦਿਨ ਤੋਂ ਘੱਟ 'ਤੇ ਗੁਜ਼ਾਰਾ ਕਰਦੀ ਹੈ। ਇਹ ਦੇਸ਼ ਆਪਣੀ ਖੇਤੀ 'ਤੇ ਵੀ ਨਿਰਭਰ ਹੈ।
ਇਸ ਸੂਚੀ ਵਿੱਚ ਲਾਇਬੇਰੀਆ 6ਵੇਂ ਨੰਬਰ 'ਤੇ ਹੈ। ਇਹ ਅਫਰੀਕਾ ਦੇ ਸਭ ਤੋਂ ਪੁਰਾਣੇ ਦੇਸ਼ਾਂ ਵਿੱਚੋਂ ਇੱਕ ਹੈ। ਇਸ ਦੇਸ਼ ਵਿੱਚ 2003 ਤੱਕ ਗ੍ਰਹਿ ਯੁੱਧ ਚੱਲ ਰਿਹਾ ਸੀ। ਹਾਲਾਂਕਿ ਇਸ ਸਮੇਂ ਇੱਥੇ ਸ਼ਾਂਤੀ ਹੈ। ਪਰ ਭ੍ਰਿਸ਼ਟਾਚਾਰ ਇਸ ਦੇਸ਼ ਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ।